ਹਿਸਾਰ- ਹਰਿਆਣਾ ਲੋਕਹਿੱਤ ਕਾਂਗਰਸ ਦੇ ਪ੍ਰਧਾਨ ਅਤੇ ਆਦਮਪੁਰ ਹਲਕੇ ਦੇ ਵਿਧਾਇਕ ਕੁਲਦੀਪ ਬਿਸ਼ਨੋਈ ਦੀ ਸੈਕਟਰ 15 ਸਥਿਤ ਰਿਹਾਇਸ਼ 'ਤੇ ਬੀਤੀ ਸ਼ਾਮ ਧਮਕੀ ਭਰਿਆ ਪੱਤਰ ਪੁੱਜਾ। ਕੁਲਦੀਪ ਦੀ ਪਤਨੀ ਅਤੇ ਹਾਂਸੀ ਦੀ ਵਿਧਾਇਕਾ ਰੇਣੂਕਾ ਬਿਸ਼ਨੋਈ ਦੇ ਨਾਂ ਆਏ ਇਸ ਪੱਤਰ ਵਿਚ 10 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਪੱਤਰ ਲਿਖਣ ਵਾਲੇ ਨੇ ਖੁਦ ਨੂੰ ਪਾਣੀਪਤ ਦੀ ਤਹਿਸੀਲ ਮਤਲੌਡਾ ਦੇ ਪਿੰਡ ਅਲੂਪੁਰ ਦਾ ਨਿਵਾਸੀ ਦਸਿਆ ਹੈ।
ਇਸ ਪੱਤਰ ਵਿਚ 10 ਕਰੋੜ ਰੁਪਏ ਦੀ ਫਿਰੌਤੀ ਦੀ ਰਕਮ ਨਾ ਦੇਣ 'ਤੇ ਕੁਲਦੀਪ ਦੇ ਪੁੱਤਰ ਭਵਯ ਬਿਸ਼ਨੋਈ ਨੂੰ ਗੋਲੀ ਨਾਲ ਮਾਰਨ ਦੀ ਧਮਕੀ ਦਿੱਤੀ ਗਈ ਹੈ। ਪੱਤਰ ਵਿਚ ਫਿਰੌਤੀ ਮੰਗਣ ਵਾਲੇ ਨੇ ਲਿਖਿਆ ਹੈ ਕਿ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ ਜਿਸ ਤਰ੍ਹਾਂ ਨਾਰੇ ਵਾਲੇ ਸਰਪੰਚ ਤੇ ਗੰਨਮੈਨ ਨੂੰ ਗੋਲੀ ਮਾਰੀ ਸੀ ਉਸੇ ਤਰ੍ਹਾਂ ਭਵਯ ਬਿਸ਼ਨੋਈ ਨੂੰ ਵੀ ਗੋਲੀ ਮਾਰ ਦਿੱਤੀ ਜਾਵੇਗੀ।
'ਆਪ' ਦੀ ਗੁਲ ਪਨਾਗ ਨੇ ਖੋਲ੍ਹੇ ਕਈ ਰਾਜ਼!
NEXT STORY