ਮੋਹਾਲੀ (ਰਾਣਾ)-ਹੋਲੀ ਦੇ ਦਿਨ ਮੋਹਾਲੀ ਜ਼ਿਲੇ 'ਚ ਇਕ ਪਾਸੇ ਜਿੱਥੇ ਚਾਰੇ ਪਾਸੇ ਜਸ਼ਨ ਦਾ ਮਾਹੌਲ ਸੀ, ਉਥੇ ਹੀ ਫੇਜ਼-3ਬੀ1 ਦੇ ਇਕ ਘਰ 'ਚ ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਦੇ ਡੀ. ਆਈ. ਜੀ. ਦੀ ਪਤਨੀ ਵਲੋਂ ਆਤਮ-ਹੱਤਿਆ ਕਰ ਲੈਣ ਨਾਲ ਪੂਰੇ ਪਰਿਵਾਰ 'ਚ ਮਾਤਮ ਛਾ ਗਿਆ।
ਸੋਹਾਨਾ ਨੇੜੇ ਲਖਨੌਰ 'ਚ ਤਾਇਨਾਤ ਬੀ. ਐੱਸ. ਐੱਫ. ਅਧਿਕਾਰੀ ਸੰਜੀਵ ਭਨੋਟ ਦੀ 50 ਸਾਲਾ ਪਤਨੀ ਮਧੂ ਭਨੋਟ ਨੇ ਸ਼ੁੱਕਰਵਾਰ ਆਪਣੇ ਘਰ 'ਚ ਪੱਖੇ ਨਾਲ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਘਟਨਾ ਦੁਪਹਿਰ ਕਰੀਬ ਢਾਈ ਵਜੇ ਵਾਪਰੀ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸੀ. ਆਰ. ਪੀ. ਸੀ. 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਮਗਰੋਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ।
ਥਾਣਾ ਪੁਲਸ ਮੁਤਾਬਕ ਮਧੂ ਭਨੋਟ ਦੀ ਬੇਟੀ ਦੀ 2 ਸਾਲ ਪਹਿਲਾਂ ਸਰੀਰ 'ਚ ਸੈੱਲ ਖਤਮ ਹੋਣ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ। ਉਹ ਬੀ. ਡੀ. ਐੱਸ. ਦੀ ਵਿਦਿਆਰਥਣ ਸੀ। ਉਸ ਦੀ ਮੌਤ ਦੇ ਬਾਅਦ ਤੋਂ ਮਧੂ ਕਾਫੀ ਦੁਖੀ ਰਹਿੰਦੀ ਸੀ। ਪੁਲਸ ਇਸੇ ਸਦਮੇ ਨੂੰ ਮੌਤ ਦਾ ਕਾਰਨ ਮੰਨ ਰਹੀ ਹੈ। ਉਥੇ ਹੀ ਮੌਕੇ 'ਤੇ ਫੋਰੈਂਸਿਕ ਟੀਮ ਨਾ ਬੁਲਾਉਣ ਪਿੱਛੇ ਪੁਲਸ ਨੇ ਦਲੀਲ ਦਿੱਤੀ ਕਿ ਜਿਥੇ ਉਨ੍ਹਾਂ ਨੂੰ ਆਤਮ-ਹੱਤਿਆ ਦਾ ਮਾਮਲਾ ਸ਼ੱਕੀ ਲੱਗਦਾ ਹੈ ਸਿਰਫ ਉਥੇ ਹੀ ਫੋਰੈਂਸਿਕ ਟੀਮ ਜਾਂਚ ਲਈ ਬੁਲਾਈ ਜਾਂਦੀ ਹੈ।
ਪੰਜਾਬ ਜਾਰੀ ਕਰੇ ਵ੍ਹਾਈਟ ਪੇਪਰ : ਮਨਪ੍ਰੀਤ
NEXT STORY