ਚੰਡੀਗੜ੍ਹ-ਰੈਗਿੰਗ ਲਈ ਸਰਕਾਰ ਵਲੋਂ ਭਾਵੇਂ ਹਰ ਸਾਲ ਗਾਈਡਲਾਈਨਜ਼ ਬਣਾਏ ਜਾਂਦੇ ਹਨ ਪਰ ਇਸ ਦੇ ਬਾਵਜੂਦ ਵੀ ਹਰ ਸਾਲ ਰੈਗਿੰਗ ਦਾ ਕੋਈ ਨਾ ਕੋਈ ਅਜਿਹਾ ਮਾਮਲਾ ਆਉਂਦਾ ਹੈ, ਜੋ ਸਭ ਨੂੰ ਹੈਰਾਨ ਕਰ ਦਿੰਦਾ ਹੈ। ਰੈਗਿੰਗ ਦਾ ਅਜਿਹਾ ਹੀ ਮਾਮਲਾ ਝਾਰਖੰਡ ਦੇ ਹਜਾਰੀਬਾਗ 'ਚ ਰਹਿਣ ਵਾਲੇ ਚੰਦਰ ਮਹਿਤਾ ਦੇ ਬੇਟੇ ਅਰਵਿੰਦਰ ਕੁਮਾਰ ਦਾ ਸਾਹਮਣੇ ਆਇਆ ਹੈ। ਸੀਨੀਅਰ ਵਿਦਿਆਰਥੀਆਂ ਵਲੋਂ ਕੀਤੀ ਗਈ ਰੈਗਿੰਗ ਤੋਂ ਅਰਵਿੰਦ ਇੰਨਾ ਪਰੇਸ਼ਾਨ ਹੋ ਗਿਆ ਕਿ ਉਹ ਆਪਣੇ ਘਰ ਦਾ ਰਸਤਾ ਤੱਕ ਭੁੱਲ ਗਿਆ।
ਉਸ ਦੀ ਹਾਲਤ ਇੰਨੀ ਬੁਰੀ ਹੋ ਗਈ ਕਿ ਉਸ ਦੇ ਕੱਪੜੇ ਤੱਕ ਫਟ ਗਏ। ਲੋਕ ਉਸ ਨੂੰ ਭਿਖਾਰੀ ਸਮਝ ਕੇ ਜੋ ਕੁਝ ਵੀ ਖਾਣ ਲਈ ਦਿੰਦੇ, ਉਹ ਖੁਸ਼ੀ ਨਾਲ ਖਾ ਲੈਂਦਾ। ਲੋਕਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਪੁਲਸ ਨੂੰ ਸੂਚਿਤ ਕੀਤਾ।
ਪੁਲਸ ਵਾਲਿਆਂ ਨੇ ਉਸ ਨਾਲ ਪਿਆਰ ਨਾਲ ਗੱਲਬਾਤ ਕੀਤੀ ਅਤੇ ਘਰ ਪਹੁੰਚਾਉਣ ਦਾ ਭਰੋਸਾ ਦਿੱਤਾ। ਅਰਵਿੰਦ ਖੁਸ਼ ਹੋ ਗਿਆ ਅਤੇ ਘਰ ਜਾਣ ਦੀ ਗੱਲ ਸੁਣ ਕੇ ਆਪਣੇ ਪਿਤਾ ਦਾ ਨਾਂ ਅਤੇ ਮੋਬਾਇਲ ਨੰਬਰ ਤੱਕ ਦੇ ਦਿੱਤਾ। ਪੁਲਸ ਨੇ ਅਰਵਿੰਦ ਨੂੰ ਕਿਸੇ ਤਰ੍ਹਾਂ ਉਸ ਦੇ ਪਰਿਵਾਰ ਵਾਲਿਆਂ ਨਾਲ ਮਿਲਾ ਦਿੱਤਾ।
ਚੰਗਾ ਹੋਇਆ ਮਾਂ , ਤੂੰ ਕੁੱਖ 'ਚ ਹੀ ਮਾਰ ਦਿੱਤਾ (ਵੀਡੀਓ)
NEXT STORY