ਵਾਸ਼ਿੰਗਟਨ- ਹਾਲ ਹੀ 'ਚ ਕੀਤੇ ਗਏ ਇਕ ਅਧਿਐਨ 'ਚ ਪਤਾ ਲੱਗਿਆ ਹੈ ਕਿ ਪੂਰੀ ਮਾਤਰਾ 'ਚ ਵਿਟਾਮਿਨ ਏ ਦੀ ਵਰਤੋਂ ਨਹੀਂ ਕਰਨ ਵਾਲੇ ਸਕੂਲੀ ਬੱਚਿਆਂ ਨੂੰ ਪੇਟ ਅਤੇ ਸਾਹ ਦੀ ਬਿਮਾਰੀਆਂ ਤੋਂ ਪੀੜਤ ਹੋਣ ਦਾ ਸ਼ੱਕ ਜ਼ਿਆਦਾ ਹੁੰਦਾ ਹੈ। ਅਮਰੀਕਾ 'ਚ ਕੀਤੇ ਗਏ ਇਸ ਅਧਿਐਨ 'ਚ 5-12 ਸਾਲ ਦੀ ਉਮਰ ਦੇ ਲਗਭਗ 2800 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਅਤੇ ਉਨ੍ਹਾਂ ਦਾ ਇਸ ਸਾਲ ਤੱਕ ਅਧਿਐਨ ਕੀਤਾ ਗਿਆ। ਮਿਸ਼ਿਗਨ ਸਕੂਲ ਆਫ ਪਬਲਿਕ ਸਕੂਲ ਆਫ ਪਬਲਿਕ ਹੈਲਥ ਯੂਨੀਵਰਸਿਟੀ ਅਤੇ ਮਿਸ਼ਿਗਨ ਸਟੇਟ ਯੂਨੀਵਰਸਿਟੀ ਦੇ ਖੋਜਕਾਰੀਆਂ ਨੇ ਆਪਣੇ ਅਧਿਐਨ 'ਚ ਪਾਇਆ ਕਿ ਜਿਨ੍ਹਾਂ ਬੱਚਿਆਂ 'ਚ ਵਿਟਾਮਿਨ ਏ ਦੀ ਕਮੀ ਸੀ, ਉਹ ਦਸਤ, ਉਲਟੀ ਅਤੇ ਜ਼ੁਕਾਮ ਅਤੇ ਬੁਖਾਰ ਵਰਗੀਆਂ ਬਿਮਾਰੀਆਂ ਤੋਂ ਜ਼ਿਆਦਾ ਪੀੜਤ ਹੁੰਦੇ ਹਨ।
ਅਧਿਐਨ ਦੇ ਸੀਨੀਅਰ ਲੇਖਕ ਡਾ. ਏਡੁਆਡਰੇ ਵਿਲਮੋਰ ਨੇ ਦੱਸਿਆ ਕਿ ਅਜੇ ਤੱਕ ਅਜਿਹਾ ਕੋਈ ਅਧਿਐਨ ਨਹੀਂ ਕੀਤਾ ਗਿਆ ਸੀ ਜਿਸ 'ਚ ਪੰਜ ਤੋਂ 12 ਸਾਲ ਦੇ ਬੱਚਿਆਂ 'ਚ ਸਿਰਫ ਵਿਟਾਮਿਨ ਏ ਦੇ ਪ੍ਰਭਾਵ ਦਾ ਅੰਦਾਜ਼ਾ ਲਗਾਇਆ ਗਿਆ ਹੋਵੇ।
ਕੀ ਤੁਸੀਂ ਜਾਣਦੇ ਹੋ ਸਰ੍ਹੋਂ ਦੇ ਤੇਲ ਦੇ ਇਹ ਫਾਇਦੇ? (ਦੇਖੋ ਤਸਵੀਰਾਂ)
NEXT STORY