ਹੈਮਿਲਟਨ- ਵਿਸ਼ਵ ਕੱਪ ਦੇ ਪੂਲ-ਬੀ 'ਚ ਆਇਰਲੈਂਡ 'ਤੇ ਜਿੱਤ ਦੇ ਨਾਲ ਹੀ ਟੀਮ ਇੰਡੀਆ ਦੇ ਕਪਤਾਨ ਧੋਨੀ ਦੇ ਨਾਂ ਇਕ ਹੋਰ ਨਵਾਂ ਰਿਕਾਰਡ ਦਰਜ ਹੋ ਗਿਆ ਹੈ। ਉਹ ਵਿਸ਼ਵ ਕੱਪ 'ਚ ਲਗਾਤਾਰ 9 ਜਿੱਤਾਂ ਦਰਜ ਕਰਨ ਵਾਲਾ ਭਾਰਤ ਦਾ ਪਹਿਲਾ ਕਪਤਾਨ ਬਣ ਗਿਆ ਹੈ।
ਇਸ ਤੋਂ ਪਹਿਲਾਂ ਭਾਰਤ ਨੇ ਸੌਰਭ ਗਾਂਗੁਲੀ ਦੀ ਕਪਤਾਨੀ 'ਚ 2003 ਦੇ ਵਿਸ਼ਵ ਕੱਪ 'ਚ ਸਭ ਤੋਂ ਵੱਧ ਲਗਾਤਾਰ 8 ਮੈਚ ਜਿੱਤੇ ਸਨ। ਦੁਨੀਆ 'ਚ ਧੋਨੀ ਲਗਾਤਾਰ ਜਿੱਤਾਂ ਦੇ ਮਾਮਲੇ 'ਚ ਸਾਂਝੇ ਰੂਪ ਨਾਲ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ। ਵੈਸਟਇੰਡੀਜ਼ ਦੇ ਕਪਤਾਨ ਕਲਾਈਵ ਲਾਇਡ ਨੇ ਵੀ ਵਿਸ਼ਵ ਕੱਪ 'ਚ ਲਗਾਤਾਰ 9 ਮੈਚਾਂ 'ਚ ਜਿੱਤ ਹਾਸਲ ਕੀਤੀ ਸੀ। ਵਿਸ਼ਵ ਰਿਕਾਰਡ ਆਸਟ੍ਰੇਲੀਆ ਦੇ ਰਿੱਕੀ ਪੋਂਟਿੰਗ ਦੇ ਨਾਂ ਹੈ, ਜਿਸ ਦੀ ਕਪਤਾਨੀ 'ਚ ਆਸਟ੍ਰੇਲੀਆ ਨੇ ਲਗਾਤਾਰ 24 ਮੈਚਾਂ 'ਚ ਜਿੱਤ ਹਾਸਲ ਕੀਤੀ ਹੈ।
ਧੋਨੀ ਦੀ ਕਪਤਾਨੀ 'ਚ ਭਾਰਤ ਨੇ ਇਸ ਵਿਸ਼ਵ ਕੱਪ 'ਚ ਹੁਣ ਤੱਕ ਲਗਾਤਾਰ 5 ਮੈਚ ਜਿੱਤੇ ਹਨ ਜਦਕਿ 2011 'ਚ ਫਾਈਨਲ ਸਮੇਤ ਟੀਮ ਇੰਡੀਆ ਨੇ ਲਗਾਤਾਰ 4 ਮੈਚਾਂ 'ਚ ਜਿੱਤ ਦਰਜ ਕੀਤੀ ਸੀ। ਜਦਕਿ ਗਾਂਗੁਲੀ ਦੀ ਕਪਤਾਨੀ 'ਚ ਟੀਮ ਇੰਡੀਆ ਨੇ ਲਗਾਤਾਰ 8 ਜਿੱਤਾਂ ਇਕ ਹੀ ਵਿਸ਼ਵ ਕੱਪ (2003) 'ਚ ਹਾਸਲ ਕੀਤੀ ਸੀ। ਇਸ ਤਰ੍ਹਾਂ ਇਕ ਵਿਸ਼ਵ ਕੱਪ 'ਚ ਸਭ ਤੋਂ ਵੱਧ ਜਿੱਤਾਂ ਦਾ ਰਿਕਾਰਡ ਅਜੇ ਵੀ ਗਾਂਗੁਲੀ ਦੇ ਨਾਂ ਹੀ ਹੈ।
ਸਭ ਤੋਂ ਵੱਧ ODI ਕਪਤਾਨੀ ਦਾ ਭਾਰਤੀ ਰਿਕਾਰਡ ਧੋਨੀ ਦੇ ਨਾਂ
NEXT STORY