ਐਡੀਲੇਡ- ਇੰਗਲੈਂਡ ਦੇ ਸਾਬਕਾ ਕਪਤਾਨ ਪਾਲ ਕਾਲਿੰਗਵੁਡ ਨੇ ਮੰਗਲਵਾਰ ਨੂੰ ਕਿਹਾ ਕਿ ਆਤਮ-ਵਿਸ਼ਵਾਸ ਦੀ ਘਾਟ ਕਾਰਨ ਇੰਗਲਿਸ਼ ਟੀਮ ਨਿਰਾਸ਼ਾਜਨਕ ਪ੍ਰਦਰਸ਼ਨ ਕਰਦਿਆਂ ਵਰਲਡ ਕੱਪ ਤੋਂ ਬਾਹਰ ਹੋ ਗਈ।
ਇੰਗਲੈਂਡ ਨੂੰ ਸੋਮਵਾਰ ਨੂੰ ਬੰਗਲਾਦੇਸ਼ ਤੋਂ ਐਡੀਲੇਡ ਓਵਲ ਮੈਦਾਨ 'ਤੇ 15 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬੰਗਲਾਦੇਸ਼ ਵਲੋਂ ਰੱਖੇ ਗਏ 276 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ 260 ਦੌੜਾਂ 'ਤੇ ਸਿਮਟ ਗਈ। ਇਸ ਤੋਂ ਪਹਿਲਾਂ ਇੰਗਲੈਂਡ ਨੂੰ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ) ਦੀ ਵੈੱਬਸਾਈਟ ਲਈ ਲਿਖੇ ਲੇਖ 'ਚ ਕਾਲਿੰਗਵੁਡ ਨੇ ਕਿਹਾ ਹੈ ਕਿ ਟੀਮ 'ਚ ਦਬਾਅ ਵੇਲੇ ਆਤਮ-ਵਿਸ਼ਵਾਸ ਦੀ ਘਾਟ ਦਿਸੀ।
ਕਾਲਿੰਗ ਮੁਤਾਬਕ, ''ਤੁਸੀਂ ਇੰਗਲੈਂਡ ਦੀ ਕ੍ਰਿਕਟ 'ਤੇ ਧਿਆਨ ਦਿਓ। ਤੁਹਾਨੂੰ ਪਤਾ ਲੱਗੇਗਾ ਕਿ ਸਾਰਿਆਂ ਦੇ ਮੋਢਿਆਂ 'ਤੇ ਕਿੰਨਾ ਦਬਾਅ ਹੈ ਅਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਕਿੰਨਾ ਹੇਠਾਂ ਹੈ।''
ਸ਼੍ਰੀਲੰਕਾ ਟੀਮ 'ਚ ਚਾਂਦੀਮਲ ਦੀ ਜਗ੍ਹਾ ਪਰੇਰਾ
NEXT STORY