ਹੋਬਾਰਟ, ਵਰਲਡ ਕੱਪ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਚੁੱਕੀ ਸ਼੍ਰੀਲੰਕਾਈ ਟੀਮ ਕੋਲ ਬੁੱਧਵਾਰ ਨੂੰ ਸਕਾਟਲੈਂਡ ਵਿਰੁੱਧ ਹੋਣ ਵਾਲਾ ਮੁਕਾਬਲਾ ਪੂਲ-ਏ 'ਚ ਆਪਣੀ ਸਥਿਤੀ ਸੁਧਾਰਨ ਦੇ ਲਿਹਾਜ਼ ਨਾਲ ਅਹਿਮ ਮੌਕਾ ਹੋਵੇਗਾ, ਜਿਸ ਨਾਲ ਉਹ ਆਪਣੇ ਗਰੁੱਪ 'ਚ ਆਖਰੀ ਸਥਾਨ 'ਤੇ ਆਉਣ ਤੋਂ ਬਚ ਸਕੇਗੀ। ਬੰਗਲਾਦੇਸ਼ ਦੀ ਇੰਗਲੈਂਡ 'ਤੇ ਜਿੱਤ ਨਾਲ ਕੁਆਰਟਰਫਾਈਨਲ ਦੀ ਸਥਿਤੀ ਸਾਫ ਹੋ ਚੁੱਕੀ ਹੈ ਪਰ ਫਿਲਹਾਲ ਤੀਸਰੇ ਅਤੇ ਚੌਥੇ ਸਥਾਨ ਦੀਆਂ ਟੀਮਾਂ ਨੂੰ ਲੈ ਕੇ ਸਥਿਤੀ ਦੁਚਿੱਤੀ ਵਾਲੀ ਹੈ। ਗਰੁੱਪ-ਏ ਤੋਂ ਕੁਆਰਟਰ ਫਾਈਨਲ 'ਚ ਪਹੁੰਚ ਚੁੱਕੀਆਂ ਚਾਰ ਟੀਮਾਂ ਵਿਚੋਂ ਬੰਗਲਾਦੇਸ਼ ਸੱਤ ਅੰਕਾਂ ਨਾਲ ਤੀਸਰੇ ਨੰਬਰ 'ਤੇ ਜਦਕਿ ਸ਼੍ਰੀਲੰਕਾ ਛੇ ਅੰਕਾਂ ਦੇ ਨਾਲ ਚੌਥੇ ਨੰਬਰ 'ਤੇ ਹੈ। ਸਕਾਟਲੈਂਡ ਚਾਰ ਮੈਚਾਂ 'ਚ ਸਾਰੇ ਹਾਰ ਕੇ ਆਖਰੀ ਸਥਾਨ 'ਤੇ ਹੈ ਅਤੇ ਵਿਸ਼ਵ ਕੱਪ ਤੋਂ ਬਾਹਰ ਹੋ ਚੁੱਕੀ ਹੈ ਅਤੇ ਜੇਕਰ ਸ਼੍ਰੀਲੰਕਾ ਉਸ ਵਿਰੁੱਧ ਜਿੱਤ ਦਰਜ ਕਰ ਲੈਂਦਾ ਹੈ ਤਾਂ ਉਹ ਤੀਸਰੇ ਸਥਾਨ 'ਤੇ ਪਹੁੰਚ ਜਾਏਗਾ। ਇਸ ਨਾਲ ਉਹ ਪੂਲ-ਬੀ ਦੀ ਚੋਟੀ ਟੀਮ ਭਾਰਤ ਨਾਲ ਮੁਕਾਬਲੇ ਤੋਂ ਬਚ ਜਾਵੇਗਾ। ਅਜਿਹੇ 'ਚ ਜਿਥੇ ਸ਼੍ਰੀਲੰਕਾ ਕੋਲ ਸਥਿਤੀ ਸੁਧਾਰਨ ਦੇ ਲਿਹਾਜ਼ ਨਾਲ ਇਹ ਚੰਗਾ ਮੌਕਾ ਹੋਵੇਗਾ ਤਾਂ ਉਥੇ ਸਕਾਟਲੈਂਡ ਕੋਲ ਗੁਆਉਣ ਲਈ ਕੁਝ ਨਹੀਂ ਹੈ ਪਰ ਉਹ ਸ਼੍ਰੀਲੰਕਾ ਦੀਆਂ ਯੋਜਨਾਵਾਂ 'ਤੇ ਪਾਣੀ ਫੇਰ ਸਕਦੀ ਹੈ। ਹਾਲਾਂਕੀ ਸ਼੍ਰੀਲੰਕਾਈ ਟੀਮ ਲਈ ਅੱਗੇ ਦਾ ਰਸਤਾ ਓਨਾ ਸੌਖਾ ਵੀ ਨਜ਼ਰ ਨਹੀਂ ਆ ਰਿਹਾ ਹੈ। ਮੈਚ ਤੋਂ ਠੀਕ ਪਹਿਲਾਂ ਉਸ ਦੇ ਬੱਲੇਬਾਜ਼ ਦਿਨੇਸ਼ ਚਾਂਦੀਮਲ ਜ਼ਖਮੀ ਹੋ ਕੇ ਆਪਣੇ ਦੇਸ਼ ਪਰਤ ਗਿਆ ਹੈ। ਪਿਛਲੇ ਮੈਚ 'ਚ ਰਿਟਾਇਰਡ ਹਰਟ ਹੋਣ ਤੋਂ ਪਹਿਲਾਂ ਚਾਂਦੀਮਲ ਨੇ ਅਰਧ ਸੈਂਕੜਾ ਬਣਾਇਆ ਸੀ ਅਤੇ ਹੁਣ ਉਸ ਦੀ ਜਗ੍ਹਾ ਕੁਸ਼ਾਲ ਪਰੇਰਾ ਨੂੰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਉਸ ਦੀ ਵਰਲਡ ਕੱਪ ਦੀ 15 ਮੈਂਬਰੀ ਟੀਮ ਤੋਂ ਤਿੰਨ ਹੋਰ ਖਿਡਾਰੀ ਘਰ ਪਰਤ ਗਏ ਹਨ ਜਦਕਿ ਰੰਗਨਾ ਹੇਰਾਥ ਵੀ ਪੂਰੀ ਤਰ੍ਹਾਂ ਫਿਟ ਨਹੀਂ ਹੈ।
ਇੰਗਲਿਸ਼ ਖਿਡਾਰੀਆਂ 'ਚ ਆਤਮ-ਵਿਸ਼ਵਾਸ ਦੀ ਘਾਟ: ਕਾਲਿੰਗਵੁਡ
NEXT STORY