ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਗੀਤਾ ਕਪੂਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਵੀਰਵਾਰ ਦੀ ਸਵੇਰ 5 ਵਜੇ ਗੀਤਾ ਨੇ ਆਪਣੀ ਕਾਰ ਨਾਲ ਇਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ ਹੈ। ਇਹ ਹਾਦਸਾ ਵਰਸੋਵਾ ਮੈਟਰੋ ਸਟੇਸ਼ਨ ਨੇੜੇ ਹੋਇਆ ਜਿੱਥੇ ਕਾਰ ਤੋਂ ਗੁਜਰ ਰਹੀ ਗੀਤਾ ਨੇ ਆਪਣੀ ਗੱਡੀ 'ਤੇ ਅਚਾਨਕ ਕੰਟਰੋਲ ਖੋਹ ਦਿੱਤਾ ਅਤੇ ਸਾਹਮਣੇ ਤੋਂ ਆ ਰਹੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਬਾਈਕ ਸਵਾਰ ਜ਼ਖਮੀ ਹੋਇਆ ਹੈ। ਬਾਈਕ ਸਵਾਰ ਦੀ ਪਛਾਣ ਨਾਸਿਰ ਦੇ ਤੌਰ 'ਤੇ ਕੀਤੀ ਗਈ ਹੈ ਅਤੇ ਉਸ ਨੂੰ ਗੰਭੀਰ ਹਾਲਤ 'ਚ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਵਰਸੋਵਾ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ, ''ਇਹ ਗੱਡੀ ਗੀਤਾ ਕਪੂਰ ਦੀ ਹੈ ਅਤੇ ਹਾਦਸੇ ਦੇ ਸਮੇਂ ਉਹ ਗੱਡੀ 'ਚ ਮੌਜੂਦ ਸੀ। ਉਹ ਗੱਡੀ ਚਲਾ ਰਹੀ ਸੀ। ਵਰਸੋਵਾ ਪੁਲਸ ਨੇ ਕੋਰੀਓਗ੍ਰਾਫਰ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।''
ਉਭਰਦਾ ਪੰਜਾਬੀ ਕਾਮੇਡੀ ਕਲਾਕਾਰ ਗੁਰਸੇਵਕ ਚੱਠਾ
NEXT STORY