ਮੁੰਬਈ- ਟੀ. ਵੀ. ਅਭਿਨੇਤਰੀ ਮੋਨਾ ਬਾਸੂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਮੋਨਾ ਦੀ ਸ਼ਿਕਾਇਤ 'ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਛੇੜਛਾੜ ਦੀ ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਵਰਸੋਵਾ ਜੇਟੀ ਦੇ ਕੋਲ ਲਗਭਗ ਅੱਧੀ ਰਾਤ ਨੂੰ ਇਹ ਅਭਿਨੇਤਰੀ ਆਪਣੇ ਘਰ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਸ ਦੋਸ਼ੀ ਨੂੰ ਅੱਜ ਕੋਰਟ 'ਚ ਪੇਸ਼ ਕਰੇਗੀ।
ਇਹ ਪਹਿਲਾਂ ਮਾਮਲਾ ਨਹੀਂ ਹੈ ਜਦੋਂ ਕਿਸੇ ਅਭਿਨੇਤਰੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹੀਆਂ ਘਟਨਾਵਾਂ ਦਾ ਬਾਲੀਵੁੱਡ ਤੇ ਟੀ. ਵੀ. ਇੰਡਸਟਰੀ ਦੀਆਂ ਅਭਿਨੇਤਰੀਆਂ ਨਾਲ ਨਿੱਤ ਦਿਨ ਵਾਪਰਨਾ ਚਿੰਤਾ ਦਾ ਵਿਸ਼ਾ ਹੈ, ਜਿਸ ਲਈ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ।
ਬਾਡੀ ਨੂੰ ਫਿੱਟ ਰੱਖਣ ਲਈ ਜਾਨ ਨੇ 21 ਸਾਲ ਤੋਂ ਨਹੀਂ ਖਾਧੀ ਇਹ ਚੀਜ਼ (ਦੇਖੋ ਤਸਵੀਰਾਂ)
NEXT STORY