ਮੁੰਬਈ- ਬਾਲੀਵੁੱਡ ਅਭਿਨੇਤਾ ਜਾਨ ਅਬਰਾਹਮ ਹਾਲ ਹੀ 'ਚ 'ਮੈਨਸ ਹੈਲਥ ਮੈਗਜ਼ੀਨ' ਦੇ ਮਾਰਚ ਇਸ਼ੂ ਨੂੰ ਲਾਂਚ ਕਰਨ ਲਈ ਪਹੁੰਚੇ। ਇਹ ਸਮਾਰੋਹ ਮੁੰਬਈ ਦੇ ਅੋਲਿਵ 'ਚ ਆਯੋਜਿਤ ਕੀਤਾ ਜਿਥੇ ਜਾਨ ਦੇ ਨਾਲ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਵੀ ਦਿਖੇ। ਉਂਝ ਤਾਂ ਜਾਨ ਅਬਰਾਹਮ ਆਪਣੇ ਫਿੱਟਨੈੱਸ ਦਾ ਬਹੁਤ ਧਿਆਨ ਰੱਖਦੇ ਹਨ।
ਉਹ ਬੀ ਟਾਊਨ ਦੇ ਸਭ ਤੋਂ ਫਿੱਟ ਅਤੇ ਸੈਕਸੀਅਸਟ ਅਭਿਨੇਤਾ ਹਨ। ਸਮਾਰੋਹ 'ਚ ਜਾਨ ਬਾਡੀ ਨੂੰ ਫਿੱਟ ਰੱਖਣ ਦੇ ਟਿਪਸ ਦਿੰਦੇ ਨਜ਼ਰ ਆਏ। ਜਾਨ ਨੇ ਦੱਸਿਆ, ''ਮੈਂ ਖੰਡ ਛੱਡ ਦਿੱਤੀ ਹੈ। ਕਾਜੂ ਕਤਲੀ ਮੇਰੇ ਪਸੰਦੀਦਾ ਹੈ ਜੋ ਕਿ ਪਿਛਲੇ 21 ਸਾਲ ਤੋਂ ਖਾਧੀ ਨਹੀਂ ਸੀ। ਉਸ ਤੋਂ ਬਾਆਦ ਮੈਂ ਮਠਿਆਈ ਨੂੰ ਹੱਥ ਵੀ ਨਹੀਂ ਲਗਾਇਆ। ਮੈਂ ਸਾਲ 'ਚ ਇਕ ਵਾਰ ਚੌਲ ਖਾਂਦਾ ਹਾਂ। ਡਾਇਟ ਕਰਦੇ ਸਮੇਂ ਹਮੇਸ਼ਾ ਸਟਰਿਕਟ ਰਹਿਣਾ ਪੈਂਦਾ ਹੈ। ''
ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਗੀਤਾ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ (ਦੇਖੋ ਤਸਵੀਰਾਂ)
NEXT STORY