ਮੁੰਬਈ- ਬਾਲੀਵੁੱਡ ਸਿਤਾਰੇ ਰਾਸ਼ੀ ਮੁਤਾਬਕ ਆਪਣੇ ਸੁਭਾਅ ਵਾਲੀਆਂ ਗੱਲਾਂ 'ਤੇ ਭਰੋਸਾ ਕਰਦੇ ਹਨ ਜਾਂ ਨਹੀਂ ਇਹ ਤਾਂ ਉਹ ਹੀ ਜਾਣਦੇ ਹਨ ਪਰ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਲਈ ਉਨ੍ਹਾਂ ਦੀ ਰਾਸ਼ੀ ਬਾਰੇ ਜਾਨਣਾ ਦਿਲਚਸਪ ਹੁੰਦਾ ਹੈ। ਜਾਣਦੇ ਹਾਂ ਸਿਤਾਰਿਆਂ ਦੀ ਰਾਸ਼ੀ ਅਤੇ ਉਨ੍ਹਾਂ ਦੇ ਵਿਸ਼ਵਾਸ।
ਪਹਿਲੇ ਸਟਾਰ ਹਨ ਸਲਮਾਨ ਖਾਨ
ਰਾਸ਼ੀ- ਮਕਰ
ਕੀ ਖਾਸ- ਮਕਰ ਰਾਸ਼ੀ ਦੇ ਲੋਕ ਮਿਹਨਤੀ ਅਤੇ ਵਫਾਦਾਰ ਹੁੰਦੇ ਹਨ। ਇਨ੍ਹਾਂ ਦਾ ਸੁਆਮੀ ਗ੍ਰਹਿ ਸ਼ਨੀ ਹੁੰਦਾ ਹੈ।
ਸਲਮਾਨ ਦੇ ਬਾਰੇ 'ਚ- ਸਲਮਾਨ ਆਪਣੇ ਰਾਸ਼ੀ ਯਾਨੀ ਕਿ ਮਕਰ ਰਾਸ਼ੀ ਮੁਤਾਬਕ ਵਫਾਦਾਰ ਹਨ। ਉਹ ਆਪਣੇ ਪਰਿਵਾਰ ਅਤੇ ਦੋਸਤਾਂ ਦਾ ਖਾਸ ਧਿਆਨ ਰੱਖਦੇ ਹਨ ਪਰ ਆਪਣੇ ਮਰਜ਼ੀ ਦੇ ਮਾਲਕ ਵੀ ਹਨ। ਕਿਹਾ ਜਾਂਦਾ ਹੈ ਕਿ ਉਹ ਹਮੇਸ਼ਾ ਸ਼ੂਟਿੰਗ ਲਈ ਤੈਅ ਸਮੇਂ ਤੋਂ 2 ਘੰਟੇ ਬਾਅਦ ਹੀ ਆਉਂਦੇ ਹਨ।
ਸੋਨਮ ਕਪੂਰ
ਰਾਸ਼ੀ- ਮਿਥੁਨ
ਸੋਨਮ ਕਪੂਰ ਬਾਰੇ 'ਚ- ਕਿਹਾ ਜਾਂਦਾ ਹੈ ਕਿ ਮਿਥੁਨ ਰਾਸ਼ੀ ਦੇ ਲੋਕ ਸਮਾਰਟ ਅਤੇ ਫਨੀ ਮਿਜਾਜ਼ ਦੇ ਹੁੰਦੇ ਹਨ। ਇਹ ਦੋਵੇਂ ਗੱਲਾਂ ਸੋਨਮ 'ਤੇ ਲਾਗੂ ਹੁੰਦੀਆਂ ਹਨ।
ਰਣਬੀਰ ਕਪੂਰ
ਰਾਸ਼ੀ- ਤੁਲਾ
ਰਣਬੀਰ ਦੇ ਬਾਰੇ 'ਚ- ਤੁਲਾ ਰਾਸ਼ੀ ਦੇ ਲੋਕ ਦਿਆਲੁ ਅਤੇ ਵਫਾਦਾਰ ਹੁੰਦੇ ਹਨ। ਇਹ ਗੱਲ ਰਣਬੀਰ ਕਪੂਰ 'ਤੇ ਕਿੰਨੀ ਸਹੀ ਬੈਠਦੀ ਹੈ। ਇਹ ਗੱਲ ਉਨ੍ਹਾਂ ਦੇ ਪ੍ਰਸ਼ੰਸ਼ਕ ਚੰਗੀ ਤਰ੍ਹਾਂ ਨਾਲ ਜਾਣਦੇ ਹਨ।
ਕਰੀਨਾ ਕਪੂਰ
ਰਾਸ਼ੀ -ਕਨਿਆ
ਕਰੀਨਾ ਬਾਰੇ 'ਚ- ਕਰੀਨਾ ਕਨਿਆ ਰਾਸ਼ੀ ਦੀ ਹੈ। ਉਨ੍ਹਾਂ ਦੀ ਰਾਸ਼ੀ ਦੇ ਲੋਕ ਬੁੱਧੀਮਾਨ ਹੁੰਦੇ ਹਨ।
ਆਪਣੇ ਪਿਤਾ ਨਾਲ ਇਸ ਫਿਲਮ 'ਚ ਨਜ਼ਰ ਆਵੇਗੀ ਸੋਨਾਕਸ਼ੀ (ਦੇਖੋ ਤਸਵੀਰਾਂ)
NEXT STORY