ਮੁੰਬਈ- ਬੀਬੀਸੀ ਵਲੋਂ ਬਣਾਈ ਗਈ ਇਕ ਡਾਕਿਊਮੈਂਟਰੀ ਫਿਲਮ 'ਇੰਡੀਆਜ਼ ਡਾਟਰ' 'ਤੇ ਲੱਗੇ ਬੈਨ ਖਿਲਾਫ ਲਗਾਤਾਰ ਫਿਲਮ ਇੰਡਸਟਰੀ ਦੇ ਸਿਤਾਰੇ ਖੜੇ ਹੋ ਰਹੇ ਹਨ। ਹੁਣ ਇਸੇ ਲਾਈਨ 'ਚ ਜਾਨ ਅਬ੍ਰਾਹਿਮ ਵੀ ਸ਼ਾਮਲ ਹੋ ਗਏ ਹਨ। ਜਾਨ ਨੇ ਕਿਹਾ, ''ਲੇਸਲੀ ਉਡਵਿਨ ਦੀ ਡਾਕਿਊਮੈਂਟਰੀ 'ਇੰਡੀਆਜ਼ ਡਾਟਰ' 'ਤੇ ਬੈਨ ਲਗਾਉਣਾ ਇਕ ਗਲਤ ਕਦਮ ਹੈ। ਇਹ ਡਾਕਿਊਮੈਂਟਰੀ ਸਾਲ 2012 'ਚ ਦਿੱਲੀ ਵਿੱਚ ਇਕ ਸਾਈਕੋਥੈਰੇਪੀ ਦੀ ਵਿਦਿਆਰਥਣ ਨਾਲ ਚਲਦੀ ਬੱਸ 'ਚ ਹੋਏ ਗੈਂਗਰੇਪ ਬਾਰੇ ਹੈ।'' ਜਾਨ ਨੇ ਇਕ ਸਮਾਰੋਹ 'ਚ ਕਿਹਾ, ''ਮੈਨੂੰ ਲੱਗਦਾ ਹੈ ਕਿ ਜੇਕਰ ਭਾਰਤ ਸਰਕਾਰ ਇੰਡੀਆਜ਼ ਡਾਟਰ ਨੂੰ ਬੈਨ ਕਰ ਸਕਦੀ ਹੈ ਤਾਂ ਉਹ ਕਿਸੇ ਵੀ ਚੀਜ਼ ਨੂੰ ਬੈਨ ਕਰ ਸਕਦੀ ਹੈ। ਮੈਨੂੰ ਲੱਗਦਾ ਹੈ ਕਿ ਇਸ ਫਿਲਮ ਨੂੰ ਰਿਲੀਜ਼ ਕਰਨ ਦੀ ਜ਼ਰੂਰਤ ਹੈ। ਹਾਲਾਂਕਿ ਮੈਂ ਸੈਂਸਰਸ਼ਿਪ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਕਰਦਾ ਅਤੇ ਮੈਂ ਇਸ ਦੀ ਇੱਜ਼ਤ ਕਰਦਾ ਹਾਂ ਕਿਉਂਕਿ ਸਾਡਾ ਦੇਸ਼ ਇਕ ਮਜਬੂਤ ਸੰਸਕ੍ਰਿਤਿਕ ਮੁੱਲਾਂ ਵਾਲਾ ਦੇਸ਼ ਹੈ। ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਬੈਨ ਕਰ ਦੇਵੋਗੇ। ਤੁਸੀਂ ਕਿਸੇ ਨੂੰ 'ਬਾਂਬੇ-ਬਾਂਬੇ' ਕਹਿਣ ਤੋਂ ਰੋਕ ਨਹੀਂ ਸਕਦੇ। ਜੇਕਰ ਕੋਈ ਸੈਂਸਰਸ਼ਿਪ ਬਾਰੇ ਸੋਚਦਾ ਹੈ ਤਾਂ ਉਹ ਬੇਵਕੂਫੀ ਦੀ ਹੱਦ ਹੋਵੇਗੀ। ਮੈਂ ਇਕੱਲੇ ਇਸ ਫਿਲਮ 'ਤੇ ਲੱਗੇ ਬੈਨ ਖਿਲਾਫ ਨਹੀਂ ਹਾਂ ਸਗੋਂ ਫਿਲਮ ਇੰਡਸਟਰੀ ਦੇ ਬਾਕੀ ਲੋਕ ਵੀ ਅਜਿਹਾ ਹੀ ਸੋਚਦੇ ਹਨ।''
ਆਖਿਰ ਜੈਜ਼ੀ ਬੀ ਵੀ ਪੁੱਜੇ ਹਨੀ ਸਿੰਘ ਦੇ ਵਿਹੜੇ (ਦੇਖੋ ਤਸਵੀਰਾਂ)
NEXT STORY