ਮੁੰਬਈ- ਬੈਂਕਾਂ ਅਤੇ ਬਰਾਮਦਕਾਰਾਂ ਦੀ ਡਾਲਰ ਬਿਕਵਾਲੀ ਨਾਲ ਮੰਗਲਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ 'ਚ ਰੁਪਿਆ 9 ਪੈਸੇ ਮਜ਼ਬੂਤ ਹੋ ਕੇ 62.72 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਇਹ ਲਗਾਤਾਰ ਦੂਜਾ ਸੈਸ਼ਨ ਹੈ ਜਦੋਂ ਭਾਰਤੀ ਮੁਦਰਾ 'ਚ ਤੇਜ਼ੀ ਰਹੀ ਹੈ। ਪਿਛਲੇ ਸੈਸ਼ਨ 'ਚ ਇਹ 16 ਪੈਸੇ ਚੜ੍ਹ ਕੇ 62.81 ਰੁਪਏ ਪ੍ਰਤੀ ਡਾਲਰ ਰਹੀ ਸੀ।
ਸੈਸ਼ਨ ਦੀ ਸ਼ੁਰੂਆਤ 'ਚ ਰੁਪਿਆ ਇਕ ਪੈਸਾ ਉੱਪਰ 62.80 ਰੁਪਏ ਪ੍ਰਤੀ ਡਾਲਰ 'ਤੇ ਖੁਲ੍ਹਿਆ ਜੋ ਇਸ ਦਾ ਦਿਨ ਦਾ ਸਭ ਤੋਂ ਹੇਠਲਾ ਪੱਧਰ ਵੀ ਰਿਹਾ। ਇਸ ਤੋਂ ਬਾਅਦ ਸ਼ੇਅਰ ਬਾਜ਼ਾਰ ਦੀ ਤੇਜ਼ੀ ਨਾਲ ਹਾਂ ਪੱਖੀ ਸੰਕੇਤ ਪ੍ਰਾਪਤ ਕਰ ਕੇ ਇਹ 62.67 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਸਭ ਤੋਂ ਉੱਚੇ ਪੱਧਰ ਨੂੰ ਛੂਹੰਦਾ ਹੋਇਆ ਸੈਸ਼ਨ ਦੀ ਸਮਾਪਤੀ 'ਤੇ ਪਿਛਲੇ ਦਿਨ ਦੇ ਮੁਕਾਬਲੇ 9 ਪੈਸੇ ਉੱਪਰ 62.72 ਰੁਪਏ ਪ੍ਰਤੀ ਡਾਲਰ 'ਤੇ ਰਿਹਾ।
ਕਾਰੋਬਾਰੀਆਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਹੋਣ ਨਾਲ ਰੁਪਿਆ ਮਜ਼ਬੂਤ ਹੋਇਆ ਹੈ। ਨਾਲ ਹੀ ਸ਼ੇਅਰ ਬਾਜ਼ਾਰ ਦੀ ਤੇਜ਼ੀ ਨਾਲ ਵੀ ਇਸ ਨੂੰ ਮਜ਼ਬੂਤੀ ਮਿਲੀ ਹੈ।
ਹੁਣ ਪਾਣੀ 'ਚ ਵੀ ਕਮਾਲ ਦਿਖਾਏਗਾ ਐਪਲ ਦਾ ਸਮਾਰਟਫੋਨ! (ਦੇਖੋ ਤਸਵੀਰਾਂ)
NEXT STORY