ਨਵੀਂ ਦਿੱਲੀ- ਵਿਸ਼ਵ ਆਰਥਿਕ ਮੰਚ (ਡਬਲਯੂ.ਈ.ਐੱਫ.) ਨੇ ਕੇਂਦਰੀ ਮਨੁੱਖੀ ਵਸੀਲਾ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ 'ਯੰਗ ਗਲੋਬਲ ਲੀਡਰ' ਨਾਮਜ਼ਦ ਕੀਤਾ ਹੈ। ਮੰਚ ਦਾ ਕਹਿਣਾ ਹੈ ਕਿ ਸ਼੍ਰੀਮਤੀ ਈਰਾਨੀ ਇਕ ਫਾਸਟ ਫੂਡ ਰੈਸਟੋਰੈਂਟ 'ਚ ਫਰਸ਼ 'ਤੇ ਪੋਚਾ ਲਗਾਉਣ ਦੇ ਕੰਮ ਨਾਲ ਸ਼ੁਰੂਆਤ ਕਰਕੇ ਦੇਸ਼ ਦੇ ਚੋਟੀ ਦੇ ਰਾਜਨੇਤਾਵਾਂ 'ਚੋਂ ਇਕ ਬਣ ਗਈ ਹੈ।
ਮੰਚ ਨੇ ਬੀਤੇ ਸਾਲਾਂ 'ਚ ਜਿਨ੍ਹਾਂ ਹਸਤੀਆਂ ਨੂੰ ਯੰਗ ਗਲੋਬਲ ਲੀਡਰ ਨਾਮਜ਼ਦ ਕੀਤਾ ਹੈ। ਉਨ੍ਹਾਂ 'ਚ ਬ੍ਰਿਟਿਸ਼ ਪ੍ਰਧਾਨਮੰਤਰੀ ਕੈਮਰਨ, ਅਲੀਬਾਬਾ ਗਰੁੱਪ ਦੇ ਪ੍ਰਮੁੱਖ ਜੈਕ ਮਾ, ਯਾਹੂ ਦੇ ਸੀ.ਈ.ਓ. ਮੈਰਿਸਾ ਮੇਅਰ, ਗੂਗਲ ਦੇ ਪ੍ਰਮੁੱਖ ਲੈਰੀ ਪੇਜ, ਇਟਾਲੀਅਨ ਪ੍ਰਧਾਨਮੰਤਰੀ ਮਾਤੀਓ ਰੇਂਜੀ ਸ਼ਾਮਲ ਹਨ।
ਮੰਚ ਨੇ 2015 ਦੇ ਲਈ 187 ਯੰਗ ਗਲੋਬਲ ਲੀਡਰ ਨਾਮਜ਼ਦ ਕੀਤੇ ਹਨ ਜਿਨ੍ਹਾਂ 'ਚ 10 ਭਾਰਤੀਆਂ 'ਚ ਗੌਰਵ ਗੋਗੋਈ ਸ਼ਾਮਲ ਹਨ। ਗੌਰਵ ਗੋਗੋਈ ਸੰਸਦ ਮੈਂਬਰ ਅਤੇ ਅਸਮ ਦੇ ਮੁੱਖ ਮੰਤਰੀ ਤਰੁਣ ਗੋਗੋਈ ਦੇ ਪੁੱਤਰ ਹਨ। ਮੰਚ ਨੇ ਕਿਹਾ ਕਿ ਇਹ ਨੇਤਾ ਉਸ ਭਾਈਚਾਰੇ 'ਚ ਸ਼ਾਮਲ ਹੋਏ ਹਨ ਜੋ ਕਿ 10 ਸਾਲ ਪਹਿਲੇ ਉਨ੍ਹਾਂ ਦੀ ਸ਼ੁਰੂਆਤ ਤੋਂ ਮਹੱਤਵਪੂਰਨ ਰੂਪ ਨਾਲ ਵੱਧ ਰਹੇ ਹਨ।
ਰੁਪਿਆ 9 ਪੈਸੇ ਮਜ਼ਬੂਤ
NEXT STORY