ਲੰਦਨ- ਸਪਲਾਈ ਵਧਾਉਣ ਨੂੰ ਲੈ ਕੇ ਜਾਰੀ ਚਿੰਤਾ ਦੇ ਵਿਚਾਲੇ ਮੰਗਲਵਾਰ ਨੂੰ ਕੌਮਾਂਤਰੀ ਬਾਜ਼ਾਰ 'ਚ ਸ਼ੁਰੂਆਤੀ ਤੇਜ਼ੀ ਦੇ ਬਾਅਦ ਬ੍ਰੈਂਟ ਕਰੂਡ ਫਿਸਲ ਕੇ 53 ਡਾਲਰ ਪ੍ਰਤੀ ਬੈਰਲ ਵੱਲ ਹੇਠਾਂ ਆ ਗਿਆ। ਲੰਦਨ 'ਚ ਬ੍ਰੈਂਟ ਕਰੂਡ 54.38 ਡਾਲਰ ਪ੍ਰਤੀ ਬੈਰਲ ਦੇ ਸੈਸ਼ਨ ਦੇ ਸਭ ਤੋਂ ਉੱਚੇ ਪੱਧਰ ਨੂੰ ਛੂਹਣ ਤੋਂ ਬਾਅਦ ਪਿਛਲੇ ਸੈਸ਼ਨ ਦੇ ਮੁਕਾਬਲੇ 33 ਸੈਂਟ ਡਿਗ ਕੇ 53.11 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਅਮਰੀਕੀ ਕਰੂਡ ਵੀ 77 ਸੈਂਟ ਹੇਠਾਂ ਆ ਕੇ 43.11 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਇਹ 6 ਸਾਲ ਦੇ ਸਭ ਤੋਂ ਹੇਠਲੇ ਪੱਧਰ ਤੋਂ ਕੁਝ ਹੀ ਉੱਪਰ ਹੈ।
ਲੀਬੀਆ ਵਿਚ ਜਾਰੀ ਸੰਘਰਸ਼ ਦੇ ਬਾਵਜੂਦ ਅਲ—ਫੀਲ ਅਤੇ ਵਾਫਾ ਤੇਲ ਖੇਤਰਾਂ 'ਚ ਉਤਪਾਦਨ ਦੁਬਾਰਾ ਸ਼ੁਰੂ ਹੋ ਗਿਆ ਜਿਸ ਨਾਲ ਦੇਸ਼ ਦਾ ਕੁਲ ਉਤਪਾਦਨ ਵੱਧ ਕੇ ਚਾਰ ਲੱਖ 89 ਹਜ਼ਾਰ ਬੈਰਲ ਪ੍ਰਤੀ ਦਿਨ 'ਤੇ ਪਹੁੰਚ ਗਿਆ। ਮੰਗਲਵਾਰ ਨੂੰ ਅਮਰੀਕੀ ਤੇਲ ਭੰਡਾਰ ਦੇ ਵੀ ਅੰਕੜੇ ਆਉਣੇ ਹਨ ਜਿਸ 'ਚ ਮਾਹਿਰ ਹੋਰ ਵਾਧੇ ਦੀ ਸੰਭਾਵਨਾ ਪ੍ਰਗਟਾ ਰਹੇ ਹਨ।
ਹੁਣ ਫੇਸਬੁੱਕ 'ਤੇ ਨਹੀਂ ਚੱਲੇਗੀ ਅਸ਼ਲੀਲਤਾ
NEXT STORY