ਨਵੀਂ ਦਿੱਲੀ- ਦੇਸ਼ 'ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ.) ਦਾ ਪ੍ਰਵਾਹ ਇਸ ਸਾਲ ਜਨਵਰੀ 'ਚ ਦੁੱਗਣਾ ਹੋ ਕੇ 4.48 ਅਰਬ ਡਾਲਰ ਰਿਹਾ। ਇਹ ਪਿਛਲੇ 29 ਮਹੀਨਿਆਂ ਦਾ ਸਭ ਤੋਂ ਉੱਚਾ ਅੰਕੜਾ ਹੈ। ਦਸ ਮਹੀਨਿਆਂ ਦੀ ਮਿਆਦ 'ਚ ਦੂਰਸੰਚਾਰ 'ਚ ਸਭ ਤੋਂ ਵੱਧ 2.83, ਸੇਵਾ ਖੇਤਰ 'ਚ 2.64, ਵਾਹਨ 'ਚ 2.04, ਕੰਪਿਊਟਰ ਸਾਫਟਵੇਅਰ ਅਤੇ ਹਾਰਡਵੇਅਰ 'ਚ 1.30 ਅਤੇ ਫਾਰਮਾਸਿਊਟੀਕਲਸ 'ਚ 1.25 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਆਇਆ, ਉਥੇ ਹੀ ਮਾਰੀਸ਼ਸ ਤੋਂ ਸਭ ਤੋਂ ਵੱਧ 7.66, ਸਿੰਗਾਪੁਰ ਤੋਂ 5.26, ਨੀਦਰਲੈਂਡ ਤੋਂ 3.13, ਜਾਪਾਨ ਤੋਂ 1.61 ਅਤੇ ਅਮਰੀਕਾ ਤੋਂ 1.58 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਆਇਆ।
ਇੰਟਰਨੈਟ 'ਤੇ ਵਾਇਰਲ ਹੋਈ ਸੋਨੀ ਐਕਸਪੀਰੀਆ ਜ਼ੈਡ4 ਦੀ ਤਸਵੀਰਾਂ (ਦੇਖੋ ਤਸਵੀਰਾਂ)
NEXT STORY