ਨਵੀਂ ਦਿੱਲੀ, (ਡਿਜੀਟਲ ਡੈਸਕ)- ਵੈਕਿਊਮ ਕਲੀਨਰ ਬਣਾਉਣ ਲਈ ਜਾਣੀ ਜਾਂਦੀ ਬਰਤਾਨਵੀ ਕੰਪਨੀ ਡਾਇਸਨ ਨੇ ਸਮਾਰਟਫੋਨ ਲਈ ਅਜਿਹੀ ਬੈਟਰੀ ਬਣਾਉਣ ਦਾ ਐਲਾਨ ਕੀਤਾ ਹੈ ਜੋ ਬਾਜ਼ਾਰ 'ਚ ਮੌਜੂਦ ਬੈਟਰੀਆਂ ਤੋਂ ਦੁੱਗਣਾ ਚੱਲੇਗੀ। ਕੰਪਨੀ ਨੇ ਦੱਸਿਆ ਕਿ ਉਹ ਬੈਟਰੀ ਬਣਾਉਣ ਦੇ ਇਕ ਨਵੇਂ ਪ੍ਰਾਜੈਕਟ 'ਚ 1.5 ਕਰੋੜ ਡਾਲਰ ਦਾ ਨਿਵੇਸ਼ ਕਰ ਰਹੀ ਹੈ।
ਇਸ ਪ੍ਰਾਜੈਕਟ ਦੀ ਅਗਵਾਈ ਬੈਟਰੀ ਬਣਾਉਣ ਵਾਲੀ ਕੰਪਨੀ ਸੈਕਿਟ-3 ਕਰ ਰਹੀ ਹੈ। ਨਵੀਂ ਲੀਥੀਅਮ-ਆਇਨ ਬੈਟਰੀ ਨੂੰ ਸਾਲਿਡ-ਸਟੇਟ ਟੈਕਨਾਲੋਜੀ ਨਾਲ ਵਿਕਸਿਤ ਕੀਤਾ ਜਾਵੇਗਾ। ਇਸ 'ਚ ਮੌਜੂਦਾ ਸਮਾਰਟਫੋਨਾਂ 'ਚ ਵਰਤੀਆਂ ਜਾਣ ਵਾਲੀਆਂ ਆਮ ਬੈਟਰੀਆਂ ਤੋਂ ਦੁੱਗਣੀ ਊਰਜਾ ਜਮ੍ਹਾ ਕੀਤੀ ਜਾ ਸਕੇਗੀ।
ਦੁਗਣੀ ਊਰਜਾ ਵਾਲੀ ਬੈਟਰੀ
ਸੈਕਿਟ-3 ਨੇ ਕਿਹਾ ਹੈ ਕਿ ਇਸ ਤਰ੍ਹਾਂ ਬਣਾਈਆਂ ਗਈਆਂ ਬੈਟਰੀਆਂ ਨਿਰਮਾਤਾਵਾਂ ਲਈ ਵੀ ਭਰੋਸੇਮੰਦ ਅਤੇ ਸਸਤੀਆਂ ਹੋਣਗੀਆਂ। ਹਾਲਾਂਕਿ ਕੰਪਨੀ ਨੇ ਇਹ ਸਾਫ਼ ਨਹੀਂ ਕੀਤਾ ਹੈ ਕਿ ਇਹ ਬੈਟਰੀ ਬਾਜ਼ਾਰ 'ਚ ਕਦੋਂ ਤਕ ਆ ਜਾਵੇਗੀ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਡਾਇਸਨ ਵਰਗੀਆਂ ਵੱਡੀਆਂ ਕੰਪਨੀਆਂ ਦੇ ਆਰਥਿਕ ਸਹਿਯੋਗ ਦੇ ਕਾਰਨ ਇਸ ਦਾ ਪ੍ਰੋਟੋਟਾਈਪ ਛੇਤੀ ਹੀ ਆ ਜਾਵੇਗਾ।
ਵਿਦੇਸ਼ੀ ਨਿਵੇਸ਼ 4.48 ਅਰਬ ਡਾਲਰ 'ਤੇ
NEXT STORY