ਨਵੀਂ ਦਿੱਲੀ (ਕ.)-ਕੁਤੁਬ ਮੀਨਾਰ ਦੀ 5ਵੀਂ ਮੰਜ਼ਿਲ ਵਿਚ ਤਰੇੜਾਂ ਆ ਗਈਆਂ ਹਨ। ਪਹਿਲੀ ਵਾਰ ਇਨ੍ਹਾਂ ਤਰੇੜਾਂ ਨੂੰ ਸੰਨ 1955 ਵਿਚ ਦੇਖਿਆ ਗਿਆ ਸੀ। ਹਾਲਾਂਕਿ, ਆਰਕੀਓਲਾਜੀਕਲ ਸਰਵੇ ਆਫ ਇੰਡੀਆ (ਏ. ਐੱਸ. ਆਈ.) ਨੇ 60 ਸਾਲ ਬਾਅਦ ਇਸ ਨੂੰ ਠੀਕ ਕਰ ਦਿੱਤਾ ਹੈ। ਕੁਤੁਬ ਮੀਨਾਰ, ਯੂਨਸਕੋ ਦੀ ਵਰਲਡ ਹੈਰੀਟੇਜ ਲਿਸਟ ਵਿਚ ਸ਼ਾਮਲ ਹੈ। ਇਸ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਏ. ਐੱਸ. ਆਈ. ਦੀ ਹੈ। ਤਰੇੜਾਂ ਲਗਭਗ 2-3 ਇੰਚ ਦੀਆਂ ਸਨ। ਇਸ ਵਿਚ ਲਾਈਮ ਮੋਰਟਾਰ ਭਰਕੇ ਠੀਕ ਕਰ ਦਿੱਤਾ ਹੈ। ਨਾਲ ਹੀ ਦੁਬਾਰਾ ਗਲਾਸ ਲਗਾ ਕੇ ਠੀਕ ਕਰਨ ਦਾ ਸਾਲ ਵੀ ਲਿਖ ਦਿੱਤਾ ਗਿਆ ਹੈ। ਏ. ਐੱਸ. ਆਈ. ਅਧਿਕਾਰੀ ਮੁਤਾਬਕ ਇਹ ਕੰਮ ਬਹੁਤ ਹੀ ਖਤਰਨਾਕ ਅਤੇ ਮੁਸ਼ਕਿਲ ਸੀ। ਹਵਾ ਵਿਚ ਲਟਕ ਕੇ ਇਹ ਕੰਮ ਕਰਨਾ ਪਿਆ। ਅਧਿਕਾਰੀ ਨੇ ਦੱਸਿਆ ਕਿ ਦੋ ਪੱਥਰਾਂ ਦੀ ਜਾਈਟਿੰਗ ਵਿਚ ਤਰੇੜ ਆਈ ਸੀ। ਕੁਤੁਬ ਮੀਨਾਰ ਦੇ ਨਿਰਮਾਣ ਵਿਚ ਲੋਹੇ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਲੋਹੇ ਵਿਚ ਸਮੇਂ ਦੇ ਨਾਲ ਜੰਗਾਲ ਲੱਗਣ ਕਾਰਨ ਵੀ ਪੱਥਰਾਂ ਵਿਚ ਤਰੇੜਾਂ ਆਈਆਂ ਹਨ। ਏ. ਐੱਸ. ਆਈ. ਦੇ ਐਡੀਸ਼ਨਲ ਡਾਇਰੈਕਟਰ ਜਨਰਲ ਬੀ. ਆਰ. ਮਣੀ ਨੇ ਦੱਸਿਆ ਕਿ ਫਿਲਹਾਲ ਤਰੇੜਾਂ ਠੀਕ ਕਰ ਦਿੱਤੀਆਂ ਗਈਆਂ ਹਨ ਅਤੇ ਇਮਾਰਤ ਨੂੰ ਕੋਈ ਖਤਰਾ ਨਹੀਂ ਹੈ। ਸੰਨ 1199 ਵਿਚ ਕੁਤੁਬਦੀਨ ਏਬਕ ਨੇ ਇਸ ਮੀਨਾਰ ਦੀ ਨੀਂਹ ਰੱਖੀ ਅਤੇ ਪਹਿਲੀ ਮੰਜ਼ਿਲ ਦਾ ਨਿਰਮਾਣ ਕਰਵਾਇਆ ਸੀ। ਬਾਅਦ ਵਿਚ ਉਸਦੇ ਜਵਾਈ ਇਤਲੁਤਮਿਸ਼ ਨੇ ਇਸਦੇ ਉੱਪਰ 3 ਹੋਰ ਮੰਜ਼ਿਲਾਂ ਬਣਾਈਆਂ ਅਤੇ ਸੰਨ 1368 ਵਿਚ ਫਿਰੋਜ਼ਸ਼ਾਹ ਤੁਗਲਕ ਨੇ 5ਵੀਂ ਮੰਜ਼ਿਲ ਦਾ ਨਿਰਮਾਣ ਕਰਵਾਇਆ।
ਅਣਖ ਲਈ ਹੱਤਿਆ : ਗਰਭਵਤੀ ਲੜਕੀ ਅਤੇ ਸ਼ਾਦੀਸ਼ੁਦਾ ਪ੍ਰੇਮੀ ਨੂੰ ਮਾਰ ਕੇ ਰੁੱਖ 'ਤੇ ਟੰਗੀਆਂ ਲਾਸ਼ਾਂ
NEXT STORY