ਅਲੀਗੜ੍ਹ (ਟਾ.)¸ ਯੂ. ਪੀ. 'ਚ ਦਰਜਨਾਂ ਅਜਿਹੇ ਪਿੰਡ ਹਨ ਜਿਨ੍ਹਾਂ ਦੇ ਨਾਂ ਬਹੁਤ ਬੇਹੂਦੇ ਤੇ ਅਸ਼ਲੀਲ ਕਿਸਮ ਦੇ ਹਨ ਅਤੇ ਜਿਨ੍ਹਾਂ ਨੂੰ ਬੁਲਾਉਣ 'ਤੇ ਲੋਕਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਇਥੋਂ ਦੇ ਲੋਕ ਆਪਣੇ ਪਿੰਡਾਂ ਦਾ ਨਾਂ ਬਦਲਣਾ ਚਾਹੁੰਦੇ ਹਨ ਕਿਉਂਕਿ ਜੋ ਨਾਂ ਇਨ੍ਹਾਂ ਪਿੰਡਾਂ ਦੇ ਹਨ ਉਨ੍ਹਾਂ ਦਾ ਉਚਾਰਨ ਅਤੇ ਉਨ੍ਹਾਂ ਦੇ ਸਪੈਲਿੰਗ ਲਿਖਣ ਵਿਚ ਲੋਕਾਂ ਨੂੰ ਦਿੱਕਤ ਹੁੰਦੀ ਹੈ। ਇਸ ਸੰਬੰਧੀ ਅਲੀਗੜ੍ਹ ਦੇ ਸੰਸਦ ਮੈਂਬਰ ਸਤੀਸ਼ ਗੌਤਮ ਨੇ ਬਹੁਤ ਹੀ ਰੋਚਕ ਕਿੱਸਾ ਸੁਣਾਉਂਦਿਆਂ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਸੰਸਦ ਮੈਂਬਰ ਗਏ ਤਾਂ ਉਥੇ ਕਾਗਜ਼ੀ ਕਾਰਵਾਈ ਦੌਰਾਨ ਡੈਸਕ 'ਤੇ ਬੈਠੀ ਮੈਡਮ ਨੇ ਉਨ੍ਹਾਂ ਕੋਲੋਂ ਉਸ ਦੇ ਪਿੰਡ ਦਾ ਨਾਂ ਪੁੱਛਿਆ। ਇਸ 'ਤੇ ਉਨ੍ਹਾਂ ਕਿਹਾ ਕਿ ਮੇਰੇ ਪਿੰਡ ਦਾ ਨਾਂ 'ਸੜਾ' ਹੈ। ਇਹ ਨਾਂ ਸੁਣ ਕੇ ਉਹ ਮੈਡਮ ਹੈਰਾਨ ਹੋ ਗਈ। ਇਸ ਤੋਂ ਸ਼ਰਮਿੰਦਾ ਹੋ ਕੇ ਹੁਣ ਗੌਤਮ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਿੰਡ ਦਾ ਨਾਂ ਆਨੰਦ ਨਗਰ ਹੋਵੇ।
ਓਧਰ ਰੋਜ਼ਾਨਾ ਸਫਰ ਕਰਨ ਵਾਲੀ ਸੀਮਾ ਕੁਮਾਰ ਨੂੰ ਆਟੋ ਰਿਕਸ਼ੇ ਵਾਲਿਆਂ ਨੂੰ ਆਪਣੇ ਪਿੰਡ ਦਾ ਨਾਂ ਦੱਸਣ ਵਿਚ ਸ਼ਰਮ ਆਉਂਦੀ ਹੈ। ਉਥੇ ਹੀ ਇਕ ਪਿੰਡ ਦਾ ਨਾਂ ਅਜਿਹਾ ਹੈ ਜਿਸ ਸ਼ਬਦ ਦਾ ਅਰਥ ਬਿੱਠ (ਮਲ) ਨਾਲ ਮੇਲ ਖਾਂਦਾ ਹੈ। ਇਸੇ ਤਰ੍ਹਾਂ ਦੂਸਰਾ ਪਿੰਡ ਹਾਥਰਸ ਹੈ। ਹਾਥਰਸ ਦੇ ਜ਼ਿਲਾ ਮੈਜਿਸਟਰੇਟ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਨਾਂ ਕਈ ਪੀੜ੍ਹੀਆਂ ਤੋਂ ਚਲੇ ਆ ਰਹੇ ਹਨ। ਜੇਕਰ ਲੋਕ ਚਾਹੁੰਦੇ ਹਨ ਕਿ ਨਾਂ ਬਦਲਿਆ ਜਾਵੇ ਤਾਂ ਇਹ ਮੁਮਕਿਨ ਹੋ ਸਕਦਾ ਹੈ। ਇਸ ਲਈ ਸਰਕਾਰ ਨੂੰ ਪਹਿਲਾਂ ਦੇਖਣਾ ਹੋਵੇਗਾ ਕਿ ਪਿੰਡ ਦੀ ਪੰਚਾਇਤ ਕੀ ਚਾਹੁੰਦੀ ਹੈ।
ਕਿਸਾਨਾਂ ਵਲੋਂ ਦਿੱਲੀ 'ਚ ਜ਼ਬਰਦਸਤ ਰੋਸ ਵਿਖਾਵਾ
NEXT STORY