ਭਿਵਾਨੀ— ਪਿਆਰ ਜਦੋਂ ਅਸਫਲ ਹੁੰਦਾ ਤਾਂ ਵੱਡੇ-ਵੱਡਿਆਂ ਨੂੰ ਤੋੜ ਕੇ ਰੱਖ ਦਿੰਦਾ ਹੈ ਤੇ ਫਿਰ ਮੌਤ ਨੂੰ ਗਲੇ ਲਗਾਉਣ ਤੋਂ ਇਲਾਵਾ ਸ਼ਾਇਦ ਇਨ੍ਹਾਂ ਪ੍ਰੇਮੀ ਜੋੜਿਆਂ ਕੋਲ ਦੂਜਾ ਕੋਈ ਹੱਲ ਨਹੀਂ ਰਹਿੰਦਾ। ਪਰ ਜ਼ਿੰਦਗੀ ਕੀਮਤੀ ਹੈ ਅਤੇ ਮੌਤ ਆਉਣ ਤੋਂ ਪਹਿਲਾਂ ਇਹ ਗੱਲ ਕੋਈ ਨਹੀਂ ਸਮਝਦਾ।
ਭਿਵਾਨੀ ਦੇ ਪਿੰਡ ਸੋਹਾਂਸੜਾ ਵਿਚ ਰੇਲਵੇ ਸਟੇਸ਼ਨ ਦੇ ਨੇੜੇ ਖੇਤਾਂ ਵਿਚ ਦਰੱਖਤ 'ਤੇ ਲਟਕੀ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਇਨ੍ਹਾਂ ਦੀਆਂ ਲਾਸ਼ਾਂ ਉਤਾਰੀਆਂ ਤਾਂ ਇਨ੍ਹਾਂ ਕੋਲ ਇਕ ਸੁਸਾਈਡ ਨੋਟ ਮਿਲਿਆ। ਜਿਸ ਅਨੁਸਾਰ ਉਹ ਆਪਣੇ ਪਰਿਵਾਰਾਂ ਵੱਲੋਂ ਆਪਣੇ ਪਿਆਰ ਨੂੰ ਸਵੀਕਾਰ ਨਾ ਕੀਤੇ ਜਾਣ ਕਰਕੇ ਦੁਖੀ ਸਨ। ਉਨ੍ਹਾਂ ਨੇ ਅੱਗੇ ਲਿਖਿਆ ਕਿ ਉਹ ਆਪਣੀ ਮਰਜ਼ੀ ਨਾਲ ਖੁਦਕੁਸ਼ੀ ਕਰ ਰਹੇ ਹਨ ਅਤੇ ਉਨ੍ਹਾਂ ਕੋਲ 10000 ਰੁਪਏ ਹਨ। ਪਹਿਲਾਂ ਉਹ ਇਨ੍ਹਾਂ ਨਾਲ ਮੌਜ-ਮਸਤੀ ਕਰਨਗੇ ਅਤੇ ਜਦੋਂ ਪੈਸੇ ਖਤਮ ਹੋ ਜਾਣਗੇ ਤਾਂ ਮੌਤ ਨੂੰ ਗਲੇ ਲਗਾ ਲੈਣਗੇ। ਇਸ ਪ੍ਰੇਮੀ ਜੋੜੇ ਨੇ ਆਪਣੀ ਆਖਰੀ ਇੱਛਾ ਵੀ ਜ਼ਾਹਰ ਕੀਤੀ ਤੇ ਕਿਹਾ ਕਿ ਹੋ ਸਕੇ ਤਾਂ ਉਨ੍ਹਾਂ ਨੂੰ ਇਕ ਹੀ ਚਿਤਾ ਵਿਚ ਸਾੜਿਆ ਜਾਵੇ।
ਭੋਂ ਪ੍ਰਾਪਤੀ ਬਿੱਲ ਵਿਰੁੱਧ ਲੜਾਈ ਜਾਰੀ ਰਹੇਗੀ : ਸੋਨੀਆ
NEXT STORY