ਜਲੰਧਰ (ਗੁਲਸ਼ਨ)-ਮਸ਼ਹੂਰ ਬਾਲੀਵੁੱਡ ਫਿਲਮ ਅਭਿਨੇਤਾ ਆਪਣੇ ਇਕ ਟਵੀਟ ਕਾਰਨ ਮੁਸੀਬਤ 'ਚ ਫਸਦੇ ਨਜ਼ਰ ਆ ਰਹੇ ਹਨ। ਅਸਲ 'ਚ ਸ੍ਰੀ ਗੁਰੂ ਰਵਿਦਾਸ ਸਬੰਧੀ ਕਮੇਟੀ ਦੇ ਪ੍ਰਧਾਨ ਰੋਬਿਨ ਸਾਂਪਲਾ ਦੀ ਅਗਵਾਈ ਵਿਚ ਬੁੱਧਵਾਰ ਨੂੰ ਪੁਲਸ ਕਮਿਸ਼ਨਰ ਯੁਰਿੰਦਰ ਸਿੰਘ ਹੇਅਰ ਨੂੰ ਉਨ੍ਹਾਂ ਦੇ ਨਿਵਾਸ ਅਸਥਾਨ 'ਤੇ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿਚ ਉਨ੍ਹਾਂ ਨੇ ਫਿਲਮ ਅਭਿਨੇਤਾ ਰਿਸ਼ੀ ਕਪੂਰ ਖਿਲਾਫ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸੰਬੰਧੀ ਕੇਸ ਦਰਜ ਕਰਨ ਦੀ ਮੰਗ ਕੀਤੀ।
ਰੋਬਿਨ ਸਾਂਪਲਾ ਨੇ ਕਿਹਾ ਕਿ ਰਿਸ਼ੀ ਕਪੂਰ ਨੇ ਇਕ ਟਵੀਟ ਵਿਚ ਕਿਹਾ ਕਿ ਉਹ ਮਹਾਰਾਸ਼ਟਰ ਸਰਕਾਰ ਦੇ ਨਾਲ ਨਾਰਾਜ਼ ਹੈ, ਜਿਸ ਨੇ ਗਊ ਮਾਸ 'ਤੇ ਪਾਬੰਦੀ ਲਗਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਹਿੰਦੂ ਹਾਂ ਪਰ ਫਿਰ ਵੀ ਗਊ ਮਾਸ ਖਾਂਦਾ ਹਾਂ। ਕਪੂਰ ਦੀ ਇਸ ਟਿੱਪਣੀ ਨਾਲ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਕਿਉਂਕਿ ਸ਼ਾਸਤਰਾਂ ਵਿਚ ਹਿੰਦੂ ਧਰਮ 'ਚ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਇਸੇ ਬਿਆਨ ਦੇ ਵਿਚ ਹਿੰਦੂ ਸਮਾਜ ਨੇ ਕਾਫੀ ਰੋਸ ਜਤਾਇਆ ਹੈ। ਇਸ ਲਈ ਫਿਲਮ ਅਭਿਨੇਤਾ 'ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਕੇਸ ਦਰਜ ਕੀਤਾ ਗਿਆ ਹੈ।
ਫਿਰ ਬਦਨਾਮ ਹੋਈ 'ਪੰਜਾਬ ਪੁਲਸ', ਜਗ ਜਾਹਰ ਹੋਈ ਕਰਤੂਤ
NEXT STORY