ਲਾਸ ਏਂਜਲਸ- ਟੀ. ਵੀ. ਸੀਰੀਅਲ ਬਫੀ ਦਿ ਵੈਂਪਾਇਰ ਸਲੇਅਰ ਦੇ ਸਾਬਕਾ ਅਭਿਨੇਤਾ ਨਿਕੋਲਸ ਬ੍ਰੈਂਡਨ ਨੇ ਹਾਲ ਹੀ 'ਚ ਇਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਬਚਪਨ 'ਚ ਉਨ੍ਹਾਂ ਨਾਲ ਦੁਸ਼ਕਰਮ ਹੋਇਆ ਸੀ। ਸੂਤਰਾਂ ਮੁਤਾਬਕ ਬ੍ਰੈਂਡਨ ਨੇ ਸੋਮਵਾਰ ਨੂੰ ਸਕਾਈਪ 'ਤੇ ਚੈਨ ਕਰਦੇ ਸਮੇਂ ਕਿਹਾ ਕਿ ਦੁਸ਼ਕਰਮ ਤੋਂ ਬਾਅਦ ਉਹ ਸਦਮੇ ਵਿਚ ਚਲਾ ਗਿਆ ਤੇ ਇਹ ਹਾਲ 'ਚ ਹੋਈ ਉਸ ਦੀ ਗ੍ਰਿਫਤਾਰੀ ਦੀ ਵਜ੍ਹਾ ਬਣ ਗਿਆ।
ਬ੍ਰੈਂਡਨ ਨੇ ਵੀਡੀਓ ਕਾਨਫਰੈਂਸ ਦੌਰਾਨ ਦੱਸਿਆ ਕਿ ਉਹ ਯੌਨ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੇ ਹਨ। ਉਹ ਜਦੋਂ ਬੱਚਾ ਸੀ ਤਾਂ ਇਹ ਇਕ ਸ਼ਰਮਿੰਦਾ ਕਰਨ ਵਾਲੀ ਚੀਜ਼ ਸੀ। ਉਸ ਨੇ ਕਦੇ ਇਸ ਸਬੰਧੀ ਗੱਲ ਨਹੀਂ ਕੀਤੀ। ਬਚਪਨ 'ਚ ਉਸ ਨਾਲ ਦੁਸ਼ਕਰਮ ਕਰਨ ਵਾਲੇ ਸ਼ਖਸ ਨੂੰ ਪੰਚ ਸਾਲ ਦੀ ਕੈਦ ਹੋਈ। ਉਹ ਕਦੇ ਆਪਣੇ ਦਿਮਾਗ ਤੋਂ ਇਹ ਗੱਲ ਨਹੀਂ ਕੱਢ ਸਕਿਆ। ਉਸ ਦੇ ਖਿਆਲ ਨਾਲ ਇਹ ਨਵੀਂ ਸ਼ੁਰੂਆਤ ਦਾ ਸਮਾਂ ਹੈ।
ਬ੍ਰੈਂਡਨ ਨੇ ਇਹ ਖੁਲਾਸਾ 13 ਮਾਰਚ ਨੂੰ ਜਨਤਕ ਰੂਪ ਨਾਲ ਅਣਉਚਿਤ ਵਿਵਹਾਰ ਕਰਨ ਤੇ ਫਲੋਰੀਡਾ 'ਚ ਇਕ ਹੋਟਲ ਦੇ ਕਮਰੇ 'ਚ ਤੋੜ-ਭੰਨ ਕਰਨ ਤੋਂ ਬਾਅਦ ਹੋਈ ਗ੍ਰਿਫਤਾਰੀ ਤੋਂ ਬਾਅਦ ਕੀਤਾ ਹੈ।
ਇਹੋ ਜਿਹਾ ਕੀ ਕਰਤਾ ਸੰਨੀ ਲਿਓਨ ਨੇ ਡਰਨ ਲੱਗੇ ਬਾਲੀਵੁੱਡ ਦੇ ਇਹ ਅਭਿਨੇਤਾ (ਦੇਖੋ ਤਸਵੀਰਾਂ)
NEXT STORY