ਮੁੰਬਈ- ਅਭਿਨੇਤਾ ਸਾਹਿਲ ਖਾਨ ਤੇ ਜੈਕੀ ਸ਼ਰਾਫ ਦੀ ਪਤਨੀ ਆਇਸ਼ਾ ਨੇ ਕਾਨੂੰਨੀ ਕਾਰਵਾਈ 'ਚ ਇਕ-ਦੂਜੇ 'ਤੇ ਕਈ ਦੋਸ਼ ਲਗਾਏ ਪਰ ਹੁਣ ਇਸ ਕਾਨੂੰਨੀ ਲੜਾਈ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੋਰਟ 'ਚ ਆਇਸ਼ਾ ਦੀਆਂ ਕੁਝ ਅਸ਼ਲੀਲ ਤਸਵੀਰਾਂ ਪੇਸ਼ ਕੀਤੀਆਂ ਹਨ।
ਕੱਲ ਸੈਸ਼ਨ ਕੋਰਟ ਨੇ ਇਸ ਮਾਮਲੇ ਨੂੰ ਰੱਦ ਕਰ ਦਿੱਤਾ। ਪਿਛਲੇ ਮਹੀਨੇ ਸਾਹਿਲ ਦੇ ਵਕੀਲ ਨੇ ਕੋਰਟ 'ਚ ਆਪਸੀ ਸਹਿਮਤੀ ਨਾਲ ਇਸ ਕੇਸ ਨੂੰ ਬੰਦ ਕਰਨ ਦੀ ਅਰਜ਼ੀ ਦਰਜ ਕੀਤੀ ਸੀ। ਸਾਹਿਲ ਦੇ ਵਕੀਲ ਐੱਮ. ਏ. ਖਾਨ ਨੇ ਖਬਰ ਦੀ ਪੁਸ਼ਟੀ ਕੀਤੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਦੋਵਾਂ ਪੱਖਾਂ ਦੀ ਦਿੱਖ ਖਰਾਬ ਕਰ ਰਿਹਾ ਸੀ, ਇਸ ਲਈ ਦੋਵਾਂ ਨੇ ਹੀ ਇਸ ਮਾਮਲੇ ਨੂੰ ਹੋਰ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ। ਇਸ ਮਾਮਲੇ ਨੂੰ ਇਸ ਸ਼ਰਤ 'ਤੇ ਰੱਦ ਕੀਤਾ ਗਿਆ ਹੈ ਕਿ ਆਇਸ਼ਾ ਨੂੰ ਬਿਜ਼ਨੈੱਸ 'ਚ ਹੋਏ ਨੁਕਸਾਨ ਲਈ ਸਾਹਿਲ ਨੈਤਿਕ ਆਧਾਰ 'ਤੇ ਮੁਆਫੀ ਮੰਗੇਗਾ। ਇਸ ਦੇ ਬਦਲੇ ਆਇਸ਼ਾ ਸਾਹਿਲ ਖਿਲਾਫ ਦਰਜ ਕੀਤੇ ਸਾਰੇ ਮਾਮਲੇ ਵਾਪਸ ਲਵੇਗੀ। ਦੋਵੇਂ ਜਿਸ ਕੰਪਨੀ ਨੂੰ ਮਿਲ ਕੇ ਚਲਾ ਰਹੇ ਸਨ, ਉਸ ਨੂੰ ਬੰਦ ਕੀਤਾ ਜਾਵੇਗਾ ਤੇ ਦੋਵੇਂ ਪੱਖ ਮੀਡੀਆ ਦੇ ਰਾਹੀਂ ਇਕ-ਦੂਜੇ 'ਤੇ ਦੋਸ਼ ਨਹੀਂ ਲਗਾਉਣਗੇ।
'ਫੈਨ' ਲਈ ਯੂਰਪ ਦੀਆਂ ਸੜਕਾਂ 'ਤੇ ਘੁੰਮ ਰਹੇ ਹਨ ਸ਼ਾਹਰੁਖ ਖਾਨ (ਦੇਖੋ ਤਸਵੀਰਾਂ)
NEXT STORY