ਮੁੰਬਈ- ਸੁਣਨ 'ਚ ਆਇਆ ਹੈ ਬਾਲੀਵੁੱਡ ਦੇ ਪਰਫੈਸ਼ਨਿਸਟ ਆਮਿਰ ਖਾਨ ਨੂੰ ਆਨਲਾਈਨ ਸ਼ਾਪਿੰਗ ਪੋਰਟਲ ਸਨੈਪਡੀਲ ਦਾ ਬਰਾਂਡ ਅੰਬੈਸਡਰ ਬਣਾਇਆ ਗਿਆ ਹੈ। ਇੰਨਾ ਹੀ ਨਹੀਂ ਖਬਰ ਤਾਂ ਇਹ ਵੀ ਹੈ ਕਿ ਇਸ ਦੇ ਲਈ ਅਭਿਨੇਤਾ ਨੂੰ ਫੀਸ ਦੇ ਤੌਰ 'ਤੇ 15-20 ਕਰੋੜ ਦਿੱਤੇ ਜਾਣਗੇ। ਸਨੈਪਡੀਲ ਆਮਿਰ ਨੂੰ ਆਨਲਾਈਨ ਅਤੇ ਟੀ. ਵੀ. ਦੇ ਵੱਡੇ ਪੱਧਰ 'ਤੇ ਲਾਂਚ ਕਰੇਗਾ। ਇਸ ਕੈਂਪੇਨ ਨੂੰ ਲਿਓ ਬਰਨੇਟ ਕੰਪਨੀ ਨੇ ਪਲਾਨ ਕੀਤਾ ਹੈ। ਇਸ ਤੋਂ ਪਹਿਲਾਂ ਵੀ ਆਮਿਰ ਖਾਨ ਕੋਕਾ ਕੋਲਾ, ਸੈਮਸੰਗ, ਟਾਟਾ ਸਕਾਈ ਅਤੇ ਟਾਈਟਨ ਵਰਗੇ ਬਰਾਂਡਸ ਨਾਲ ਜੁੜ ਚੁੱਕੇ ਹਨ। ਜ਼ਿਆਦਾਤਰ ਈ-ਬਰਾਂਡਸ ਕੰਪਨੀਆਂ ਆਪਣੇ ਬਰਾਂਡਸ ਦਾ ਪ੍ਰਚਾਰ ਕਰਨ ਲਈ ਵੱਡੀਆਂ ਹਸਤੀਆਂ ਨੂੰ ਅੰਬੈਸਡਰ ਬਣਾ ਰਹੀਆਂ ਹਨ। ਸ਼ਾਹਰੁਖ ਖਾਨ ਅਤੇ ਰਣਵੀਰ ਸਿੰਘ ਵਰਗੇ ਸਿਤਾਰੇ ਪਹਿਲਾਂ ਹੀ ਇਨ੍ਹਾਂ ਪੋਰਟਲਸ ਨਾਲ ਜੁੜ ਚੁੱਕੇ ਹਨ।
ਅਸ਼ਲੀਲ ਤਸਵੀਰਾਂ ਕੋਰਟ 'ਚ ਪੇਸ਼ ਹੋਣ ਤੋਂ ਬਾਅਦ ਹੀ ਬੰਦ ਹੋਵੇਗਾ ਕੇਸ (ਦੇਖੋ ਤਸਵੀਰਾਂ)
NEXT STORY