ਮੁੰਬਈ- ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਪਿਛਲੇ ਦਿਨੀਂ ਆਪਣੇ ਪਤੀ ਡੈਨੀਅਲ ਨਾਲ ਇਕ ਪੰਜਾਬੀ ਫੈਮਿਲੀ ਵੈਡਿੰਗ 'ਚ ਹਿੱਸਾ ਲੈਣ ਕੈਨੇਡਾ ਦੀ ਰਾਜਧਾਨੀ ਟੋਰੰਟੋ ਪਹੁੰਚੀ। ਇਸ ਖਾਸ ਮੌਕੇ 'ਤੇ ਸੰਨੀ ਡਿਜ਼ਾਈਨਰ ਰੋਹਿਤ ਵਰਮਾ ਵਲੋਂ ਡਿਜ਼ਾਈਨ ਕੀਤੀ ਗਈ ਹਰੇ ਰੰਗ ਦੀ ਸਾੜੀ 'ਚ ਨਜ਼ਰ ਆਈ। ਸੰਨੀ ਇਸ ਸਾੜੀ 'ਚ ਕਾਫੀ ਪਿਆਰੀ ਲੱਗ ਰਹੀ ਸੀ। ਸੰਨੀ ਨੇ ਇਥੇ ਆਪਣੇ ਪਤੀ ਡੈਨੀਅਲ ਨਾਲ ਡਾਂਸ ਵੀ ਕੀਤਾ ਅਤੇ ਡੈਨੀਅਲ ਨੇ ਵੀ ਉਸ ਦਾ ਖੂਬ ਸਾਥ ਦਿੱਤਾ। ਸੰਨੀ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ 'ਤੇ ਟਵੀਟ ਕਰਦੇ ਹੋਏ ਕਿਹਾ ਰੋਹਿਤ ਵਲੋਂ ਡਿਜ਼ਾਈਨ ਕੀਤੀ ਗਈ ਗੋਰਜੀਅਸ ਸਾੜੀ ਲਈ ਉਨ੍ਹਾਂ ਦਾ ਧੰਨਵਾਦ। ਤੁਹਾਨੂੰ ਦੱਸ ਦਈਏ ਸੰਨੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਏਕ ਪਹੇਲੀ ਲੀਲਾ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹੈ। ਹਾਲ ਹੀ 'ਚ ਰਾਜਸਥਾਨ ਦੇ ਗਰਮੀ ਭਰੇ ਮਾਹੌਲ 'ਚ ਸ਼ੂਟਿੰਗ ਦੌਰਾਨ ਉਸ ਨੂੰ ਸਕਿੱਨ ਇੰਫੈਕਸ਼ਨ ਹੋ ਗਈ ਸੀ।
ਅਸਲ ਜ਼ਿੰਦਗੀ 'ਚ ਇਹ ਟੀਵੀ ਸਿਤਾਰੇ ਹਨ ਇਕ ਦੂਜੇ ਦੇ ਦੀਆ ਔਰ ਬਾਤੀ (ਦੇਖੋ ਤਸਵੀਰਾਂ)
NEXT STORY