ਮੁੰਬਈ- ਛੋਟੇ ਪਰਦੇ 'ਤੇ ਵਧੀਆ ਜੋੜੀਆਂ ਦੇ ਨਾਲ ਨਜ਼ਰ ਆਉਣ ਵਾਲੀਆਂ ਟੀਵੀ ਸਿਤਾਰਿਆਂ ਦੇ ਅਸਲ ਜ਼ਿੰਦਗੀ ਦੇ ਸਾਥੀ ਵੀ ਕਿਸੇ ਤੋਂ ਘੱਟ ਨਹੀਂ ਹਨ। ਦਰਸ਼ਕਾਂ ਦੀ ਹਮੇਸ਼ਾ ਤੋਂ ਹੀ ਕਲਾਕਾਰ ਦੀ ਅਸਲ ਜ਼ਿੰਦਗੀ 'ਚ ਵੀ ਕਾਫੀ ਦਿਲਚਸਪੀ ਰਹੀ ਹੈ। ਛੋਟੇ ਪਰਦੇ ਦੀਆਂ ਕਈ ਅਭਿਨੇਤਰੀਆਂ ਨੇ ਟੀਵੀ ਅਭਿਨੇਤਾਵਾਂ ਦੇ ਨਾਲ ਵਿਆਹ ਕੀਤਾ ਤਾਂ ਕੁਝ ਨੇ ਗਲੈਮਰਸ ਦੀ ਦੁਨੀਆ ਤੋਂ ਸੰਬੰਧ ਨਾ ਰੱਖਣ ਵਾਲਿਆਂ ਨਾਲ ਵਿਆਹ ਕੀਤਾ। ਅੱਜ ਅਸੀਂ ਤੁਹਾਨੂੰ ਟੀਵੀ ਦੀਆਂ ਕੁਝ ਪਸੰਦੀਦਾ ਅਭਿਨੇਤਰੀਆਂ ਦੀ ਅਸਲ ਜ਼ਿੰਦਗੀ ਬਾਰੇ ਦੱਸਣ ਜਾ ਰਹੇ ਹਾਂ।
ਮਸ਼ਹੂਰ ਸ਼ੋਅ 'ਜੋਧਾ ਅਕਬਰ' 'ਚ ਅਭਿਨਤਰੀ ਪਰਿਧੀ ਸ਼ਰਮਾ, ਰਜਤ ਟੋਕਸ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਉਂਦੀ ਹੈ। ਪਰਿਧੀ ਅਤੇ ਰਜਤ ਦੀ ਆਨਸਕ੍ਰੀਨ ਜੋੜੀ ਦਰਸ਼ਕਾਂ ਨੂੰ ਬਹੁਤ ਪਸੰਦ ਆਉਂਦੀ ਹੈ। ਹਾਲਾਂਕਿ ਪਰਿਧੀ ਨੇ ਅਸਲ ਜ਼ਿੰਦਗੀ 'ਚ ਤਨਮੇਯ ਸਕਸੇਨਾ ਨਾਲ ਵਿਆਹ ਕੀਤਾ ਹੈ। ਫਿਲਹਾਲ ਤਨਮੇਯ ਇਕ ਆਟੋਮੋਬਾਇਲ ਕੰਪਨੀ 'ਚ ਕੰਮ ਕਰਦੇ ਹਨ। ਦ੍ਰਿਸ਼ਟੀ ਧਾਮੀ ਦੀ ਅਸਲ ਜ਼ਿੰਦਗੀ 'ਚ ਉਨ੍ਹਾਂ ਦਾ ਜੀਵਨ ਸਾਥੀ ਨੀਰਜ ਖੇਮਕਾ ਹਨ। ਦੀਆ ਔਰ ਬਾਤੀ ਦੀ ਸੰਧਿਆ ਜਿਸ ਦਾ ਅਸਲੀ ਨਾਂ ਦੀਪਿਕਾ ਸਿੰਘ ਹੈ ਦਾ ਵਿਆਹ ਇਸ ਲੜੀਵਾਰ ਦੇ ਡਾਇਰੈਕਟਰ ਰੋਹਿਤ ਰਾਜ ਗੋਇਲ ਨਾਲ ਹੋਇਆ ਹੈ। ਇਸ ਤੋਂ ਇਲਾਵਾ ਟੈਲੀਵੀਜ਼ਨ ਦੇ ਹੋਰ ਸਿਤਾਰੇ ਜਿਵੇਂ ਕਿ ਰਵਿ ਦੁਬੇ ਦੇ ਪਤੀ ਸਰਗੁਨ ਮੇਹਤਾ, ਦੇਬਿਨਾ ਬੈਨਰਜੀ ਅਤੇ ਗੁਰਮੀਤ ਚੌਧਰੀ, ਕਰਨ ਮੇਹਰਾ ਅਤੇ ਨਿਸ਼ਾ ਰਾਵਲ, ਵਾਹਬਿਜ ਦੋਰਾਬਾਜੀ ਤੇ ਵਿਵਿਅਨ ਦਸੇਨਾ, ਗੁਰਦੀਪ ਕੋਹਲੀ ਤੇ ਅਰਜੁਨ ਪੁੰਜ ਅਤੇ ਗੌਤਮ ਕਪੂਰ ਤੇ ਰਾਮ ਕਪੂਰ ਵੀ ਇਕ ਦੂਜੇ ਨਾਲ ਵਿਆਹ ਕਰਕੇ ਇਕ ਦੂਜੇ ਦੇ ਅਸਲ ਜ਼ਿੰਦਗੀ ਦੇ ਸੁਪਰਸਟਾਰ ਬਣੇ ਹਨ।
ਦੇਖੋ ਬਰਥ ਡੇ ਗਰਲ ਗਾਇਤਰੀ ਦੀਆਂ ਅਣਦੇਖੀਆਂ ਤਸਵੀਰਾਂ
NEXT STORY