ਮੁੰਬਈ- ਬਾਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ ਕੈਫ ਬਹੁਤ ਹੀ ਜਲਦੀ ਫਿਲਮ 'ਫਿਤੂਰ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਉਹ ਪਾਕਿਸਤਾਨੀ ਲੜਕੀ ਦਾ ਰੋਲ ਅਦਾ ਕਰੇਗੀ। ਸੂਤਰਾਂ ਅਨੁਸਾਰ ਇਸ ਫਿਲਮ 'ਚ ਕੈਟਰੀਨਾ ਪਾਕਿਸਤਾਨੀ ਲੜਕੀ ਫਿਰਦੌਸ ਦਾ ਰੋਲ ਨਿਭਾਏਗੀ। ਇਸ ਫਿਲਮ ਨੂੰ ਅਭਿਸ਼ੇਕ ਕਪੂਰ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਫਿਲਹਾਲ ਫਿਲਮ ਦੀ ਸ਼ੂਟਿੰਗ ਦਿੱਲੀ 'ਚ ਚੱਲ ਰਹੀ ਹੈ। ਕੈਟਰੀਨਾ ਤੋਂ ਇਲਾਵਾ ਬਾਲੀਵੁੱਡ ਅਭਿਨੇਤਰੀ ਰੇਖਾ ਵੀ ਇਸ ਫਿਲਮ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਅਭਿਨੇਤਾ ਅਜੇ ਦੇਵਗਨ, ਲਾਰਾ ਦੱਤਾ ਅਤੇ ਤਲਕ ਅਜ਼ੀਜ ਮਹਿਮਾਨ ਦੀਆਂ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਫਿਲਮ 'ਏਕ ਥਾ ਟਾਈਗਰ' 'ਚ ਵੀ ਕੈਟਰੀਨਾ ਪਕਿਸਤਾਨੀ ਗਰਲ ਨੂੰ ਪਲੇ ਕਰ ਚੁੱਕੀ ਹੈ।
ਸੰਨੀ, ਪੂਨਮ ਵਾਂਗ ਰੇਖਾ ਵੀ ਕਰ ਚੁੱਕੀ ਹੈ ਸੈਕਸ ਥੀਮ ਵਰਗੀਆਂ ਫਿਲਮਾਂ 'ਚ ਕੰਮ (ਦੇਖੋ ਤਸਵੀਰਾਂ)
NEXT STORY