ਮੁੰਬਈ- ਉਂਝ ਤਾਂ ਅੱਜਕਲ ਇੰਡੀਅਨ ਇੰਡਸਟਰੀ 'ਚ ਫਿਲਮਾਂ 'ਚ ਬੋਲਡ ਸੀਨ ਅਤੇ ਸੈਕਸ ਹੋਣਾ ਆਮ ਗੱਲ ਹੈ ਪਰ ਬਾਲੀਵੁੱਡ ਇੰਡਸਟਰੀ 'ਚ ਕੁਝ ਫਿਲਮਾਂ ਅਜਿਹੀਆਂ ਵੀ ਬਣੀਆਂ ਜੋ ਪੂਰੀ ਤਰ੍ਹਾਂ ਸੈਕਸ ਥੀਮ 'ਤੇ ਅਧਾਰਿਤ ਰਹੀਆਂ ਹਨ। ਆਓ ਫਿਰ ਜਾਣਦੇ ਹਾਂ ਅਜਿਹੀਆਂ ਹੀ ਫਿਲਮਾਂ ਬਾਰੇ।
ਲਵ ਸੈਕਸ ਓਰ ਧੋਖਾ- 2010 ਰਾਕੁਮਾਰ ਰਾਵ ਦੀ ਆਈ ਫਿਲਮ ਨਾਂ ਤੋਂ ਪਛਾਣ ਉਜਾਗਰ ਕਰਦੀ ਹੈ। ਇਹ ਫਿਲਮ ਸੈਕਸ ਸਕੈਂਡਲ 'ਐੱਮ. ਐੱਮ. ਐੱਸ.' ਵਰਗੇ ਵਿਸ਼ੇ 'ਤੇ ਅਧਾਰਿਤ ਹੈ। ਫਿਲਮ ਨੂੰ ਸੈਕਸ ਅਤੇ ਉਸ ਦੇ ਨਾਂ 'ਤੇ ਮਿਲੇ ਧੋਖੇ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ। ਫਿਲਮ ਦੀ ਬੋਲਡਨੈੱਸ ਨੇ ਕਾਫੀ ਚਰਚਾ ਬਟੋਰੀ ਸੀ।
ਕੀਆ ਸੁਪਰਕੂਲ ਹੈ ਹਮ- ਸਾਲ 2012 'ਚ ਆਉਣ ਵਾਲੀ ਫਿਲਮ ਕੀਆ ਸੁਪਰ ਕੂਲ ਹੈ ਹਮ ਵੀ ਸੈਕਸ ਨਾਲ ਭਰਪੂਰ ਫਿਲਮ ਕਹੀ ਜਾਵੇਗੀ। ਫਿਲਮ 'ਚ ਸੈਕਸ ਦੇ ਭੁੱਖੇ ਅਤੇ ਦੋ ਦੋਸਤ ਲੜਕੀਆਂ ਨੂੰ ਲੈ ਕੇ ਆਪਣੇ ਮਨ 'ਚ ਕਿਹੋ ਜਿਹੇ ਵਿਚਾਰ ਲੈ ਕੇ ਆਉਂਦੇ ਹਨ। ਉਸ ਬਾਰੇ ਦੱਸਿਆ ਹੈ।
ਖੁਆਇਸ਼- 2003 'ਚ ਬਾਲੀਵੁੱਡ ਦੀ ਹੌਟ ਅਭਿਨੇਤਰੀ ਮਲਿੱਕਾ ਸ਼ੇਰਾਵਤ ਦੀ ਫਿਲਮ ਖੁਆਇਸ਼ 'ਚ ਸੈਕਸ ਲਾਈਫ ਨੂੰ ਵਧੀਆ ਢੰਗ ਨਾਲ ਦੱਸਿਆ ਸੀ। ਇਹ ਮਲਿੱਕਾ ਦੀ ਪਹਿਲੀ ਫਿਲਮ ਸੀ ਜਿਸ ਨੂੰ ਵਿਆਹੁਤਾ ਜੋੜੇ ਦੀ ਸੈਕਸ ਲਾਈਫ ਦੇ ਆਧਾਰ 'ਤੇ ਬਣਾਇਆ ਗਿਆ। ਜ਼ਿਕਰਯੋਗ ਹੈ ਕਿ ਇਹ ਫਿਲਮ 17 ਕਿੱਸ, ਸੈਕਸ ਥੀਮ ਅਤੇ ਹਨੀਮੂਨ ਨੂੰ ਲੈ ਕੇ ਚਰਚਾ 'ਚ ਰਹੀ ਸੀ।
ਰਾਗਿਨੀ ਐੱਮ. ਐੱਮ. ਐੱਸ. 2- ਇਸ ਫਿਲਮ ਦਾ ਨਿਰਮਾਣ ਏਕਤਾ ਕਪੂਰ ਵੱਲੋਂ ਕੀਤਾ ਗਿਆ। ਇਹ ਫਿਲਮ ਵੀ ਸੈਕਸ ਥੀਮ 'ਤੇ ਅਧਾਰਿਤ ਹੈ ਕਿ ਇਕ ਲੜਕਾ ਲੜਕੀ ਨੂੰ ਆਪਣੇ ਜਾਲ 'ਚ ਫਸਾਉਂਦਾ ਹੈ ਅਤੇ ਉਸ ਨਾਲ ਸੈਕਸ ਕਰਕੇ 'MMS' ਬਣਾਉਂਦਾ ਹੈ।
ਕਾਮਸੂਤਰ ਥ੍ਰੀ ਡੀ- ਸਾਲ 2014 'ਚ ਬਾਕਸ ਆਫਿਸ 'ਤੇ ਰਿਲੀਜ਼ ਹੋਣ ਵਾਲੀ ਫਿਲਮ ਕਾਮਸੂਤਰ ਥ੍ਰੀ ਡੀ ਵੀ ਸੈਕਸ ਥੀਮ 'ਤੇ ਅਧਾਰਿਤ ਇਕ ਅਜਿਹੀ ਫਿਲਮ ਸੀ ਜਿਸ 'ਚ ਬਾਲੀਵੁੱਡ ਦੀ ਹੌਟ ਅਤੇ ਬੋਲਡ ਅਭਿਨੇਤਰੀ ਸ਼ਰਲੀਨ ਚੋਪੜਾ ਦੇ ਬੋਲਡ ਸੀਨਜ਼ ਦੇਖ ਸਾਰੇ ਹੱਕੇ-ਬੱਕੇ ਰਹਿ ਗਏ।
ਨਸ਼ਾ- ਫਿਲਮ 'ਨਸ਼ਾ' 'ਚ ਪੂਨਮ ਪਾਂਡੇ ਨੇ ਜੰਮ ਕੇ ਅੰਗ ਪ੍ਰਦਸ਼ਨ ਕੀਤਾ ਜੋ ਅੱਗੇ ਜਾ ਕੇ ਉਸ ਲਈ ਮੁਸ਼ਕਿਲ ਵਾਲਾ ਕੰਮ ਬਣ ਗਿਆ।
ਦੀਪਾ ਮੇਹਤਾ ਦੀ ਫਿਲਮ 'ਫਾਇਰ' ਨੇ ਭਾਰਤ 'ਚ ਪਹਿਲੀ ਵਾਰ ਲੇਸਬੀਅਨ ਸੰਬੰਧਾਂ 'ਤੇ ਖੁੱਲ੍ਹ ਕੇ ਗੱਲ ਕਰਨ ਦੀ ਕੋਸ਼ਿਸ ਕੀਤੀ ਸੀ। ਫਿਲਮ 'ਚ ਲੇਸਬੀਅਨ ਸੰਬੰਧ ਨੂੰ ਸਮਾਜਿਕ ਅਤੇ ਪਰਿਵਾਰਕ ਮਰਿਆਦਾ ਨੂੰ ਦਿਖਾਇਆ ਗਿਆ ਹੈ। ਸੈਕਸ ਪ੍ਰਧਾਨ ਫਿਲਮ 'ਉਤਸਬ' 'ਚ ਰੇਖਾ ਅਤੇ ਕਲਾਕਾਰ ਸ਼ੇਖਰ ਸੁਮਨ ਵਿਚਾਲੇ ਵੀ ਸੈਕਸ ਨਾਲ ਸੰਬੰਧਤ ਸੀਨਮ ਫਿਲਮਾਏ ਗਏ ਸਨ।
ਸ਼ਾਹਰੁਖ ਖਾਨ ਨੇ ਭਰਿਆ 1.90 ਲੱਖ ਰੁਪਏ ਦਾ ਜ਼ੁਰਮਾਨਾ
NEXT STORY