ਮੁੰਬਈ— ਬਾਲੀਵੁੱਡ ਦੇ ਮਾਚੋਮੈਨ ਰਿਤਿਕ ਰੌਸ਼ਨ ਅਜੇ ਮਸ਼ਹੂਰ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦੀ ਫਿਲਮ 'ਚ ਕੰਮ ਨਹੀਂ ਕਰਨ ਜਾ ਰਹੇ ਹਨ। ਬਾਲੀਵੁੱਡ 'ਚ ਚਰਚਾ ਸੀ ਕਿ ਰਿਤਿਕ ਰੌਸ਼ਨ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦੀ ਅਗਲੀ ਫਿਲਮ 'ਚ ਕੰਮ ਕਰਨ ਜਾ ਰਹੇ ਹਨ। ਚਰਚਾ ਸੀ ਕਿ 'ਬੈਂਗਬੈਂਗ' ਦੇ ਨਿਰਦੇਸ਼ਕ ਸਿਧਾਰਥ ਆਨੰਦ ਅਤੇ ਕਬੀਰ ਖਾਨ ਵੀ ਉਨ੍ਹਾਂ ਨੂੰ ਆਪਣੀਆਂ ਫਿਲਮਾਂ 'ਚ ਲੈਣ ਦਾ ਵਿਚਾਰ ਕਰ ਰਹੇ ਹਨ। ਹਾਲਾਂਕਿ ਰਿਤਿਕ ਨੇ ਇਨ੍ਹਾਂ ਖਬਰਾਂ ਤੋਂ ਇਨਕਾਰ ਕੀਤਾ ਹੈ। ਹਾਲ ਹੀ 'ਚ ਵਿਸ਼ਾਲ ਭਾਰਦਵਾਜ ਨੇ ਕਿਹਾ ਸੀ, ''ਰਿਤਿਕ ਅਤੇ ਮੈਂ ਲੰਬੇ ਸਮੇਂ 'ਚ ਇਕੱਠੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਰ ਵਾਰ ਜਦੋਂ ਵੀ ਉਹ ਅਤੇ ਮੈਂ ਆਪਣਾ ਕੰਮ ਕਰਦੇ ਹਨ ਤਾਂ ਅਸੀਂ ਮਿਲਦੇ ਹਾਂ ਅਤੇ ਇਕ ਫਿਲਮ ਇਕੱਠੇ ਕਰਨ ਦਾ ਫੈਸਲਾ ਕਰਦੇ ਹਾਂ। ਮੈਂ ਉਮੀਦ ਕਰਦਾ ਹਾਂ ਕਿ ਇਸ ਵਾਰ ਅਜਿਹਾ ਹੋ ਸਕੇ ਪਰ ਫਿਲਹਾਲ ਅਜੇ ਕੁਝ ਵੀ ਤੈਅ ਨਹੀਂ ਹੈ।'' ਰਿਤਿਕ ਨੇ ਕਿਹਾ, ''ਮੈਂ ਫਿਲਹਾਲ ਸਿਰਫ ਫਿਲਮ 'ਮੋਹਨਜੋਦੜੋ' 'ਤੇ ਧਿਆਨ ਦੇ ਰਿਹਾ ਹਾਂ ਅਤੇ ਮੈਂ ਅਜੇ ਤੱਕ ਕੋਈ ਫਿਲਮ ਸਾਈਨ ਨਹੀਂ ਕੀਤੀ ਹੈ।'' ਜ਼ਿਕਰਯੋਗ ਹੈ ਕਿ ਆਸ਼ੁਤੋਸ਼ ਗੋਵਾਰਿਕਰ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਮੋਹਨਜੋਦੜੋ' ਸਿੱਧੂ ਘਾਟੀ ਸੱਭਿਅਤਾ 'ਤੇ ਆਧਾਰਿਤ ਹੈ।
ਫਿਰ ਤੋਂ ਪਾਕਿਸਤਾਨੀ ਬਣੇਗੀ ਬਾਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ (ਦੇਖੋ ਤਸਵੀਰਾਂ)
NEXT STORY