ਨਵੀਂ ਦਿੱਲੀ- ਰਾਹੁਲ ਮਹਾਜਨ ਦੀ ਸਾਬਕਾ ਪਤਨੀ ਤੇ ਬਿੱਗ ਬੌਸ ਦੀ ਸਾਬਕਾ ਮੁਕਾਬਲੇਬਾਜ਼ ਡਿੰਪੀ ਗਾਂਗੂਲੀ ਨੇ ਆਪਣੇ ਮੌਜੂਦਾ ਬੁਆਏਫਰੈਂਡ ਦੇ ਨਾਂ ਦਾ ਖੁਲਾਸਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਡਿੰਪੀ ਦੇ ਬੁਆਏਫਰੈਂਡ ਦਾ ਨਾਂ ਰੋਹਿਤ ਰਾਏ ਹੈ, ਜਿਹੜਾ ਦੁਬਈ 'ਚ ਇਕ ਬਿਜ਼ਨੈੱਸਮੈਨ ਹੈ। ਡਿੰਪੀ ਵੀ ਪਿਛਲੇ ਕੁਝ ਸਮੇਂ ਤੋਂ ਦੁਬਈ 'ਚ ਹੀ ਰਹਿ ਰਹੀ ਹੈ। ਰੋਹਿਤ ਦੇ ਜਨਮਦਿਨ ਮੌਕੇ ਡਿੰਪੀ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਰੋਹਿਤ ਦਾ ਕੋਲਾਜ ਪਾਇਆ ਹੈ ਤੇ ਨਾਲ ਹੀ ਇਕ ਕਾਫੀ ਲੰਮਾ ਨੋਟ ਵੀ ਲਿਖਿਆ ਹੈ।
ਬਿੱਗ ਬੌਸ 8 ਦੌਰਾਨ ਰਾਹੁਲ ਤੇ ਡਿੰਪੀ ਗਾਂਗੂਲੀ ਦੇ ਰਿਸ਼ਤਿਆਂ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਰਾਹੁਲ ਬਿੱਗ ਬੌਸ 8 ਦੌਰਾਨ ਮਹਿਮਾਨ ਬਣ ਕੇ ਬਿੱਗ ਬੌਸ ਦੇ ਘਰ 'ਚ ਆਏ ਸਨ। ਇਸ ਦੌਰਾਨ ਰਾਹੁਲ ਦੀ ਦੂਜੀ ਮੁਕਾਬਲੇਬਾਜ਼ ਨਾਲ ਨਜ਼ਦੀਕੀਆਂ ਵੀ ਸਾਹਮਣੇ ਆਈਆਂ ਸਨ। ਹੁਣ ਡਿੰਪੀ ਨੇ ਖੁੱਲ੍ਹ ਕੇ ਆਪਣੇ ਨਵੇਂ ਪਿਆਰ ਦਾ ਇਜ਼ਹਾਰ ਕੀਤਾ ਹੈ। ਦੱਸਣਯੋਗ ਹੈ ਕਿ ਇਹ ਖੁਲਾਸਾ ਡਿੰਪੀ ਗਾਂਗੂਲੀ ਵਲੋਂ ਇਕ ਵੈੱਬਸਾਈਟ ਨਾਲ ਕੀਤੀ ਗਈ ਗੱਲਬਾਤ ਦੌਰਾਨ ਕੀਤਾ ਗਿਆ ਹੈ।
ਸ਼ਾਹਿਦ ਦੇ ਨਕਸ਼ੇ ਕਦਮ 'ਤੇ ਚੱਲੇ ਅਰਜੁਨ (ਦੇਖੋ ਤਸਵੀਰਾਂ)
NEXT STORY