ਉੱਤਰਾਖੰਡ- ਅਕਸਰ ਮੰਦਰਾਂ ਵਿਚ ਅਸੀਂ ਜਦੋਂ ਮੱਥਾ ਟੇਕਣ ਜਾਂਦੇ ਹਾਂ ਤਾਂ ਕੁਝ ਨਾ ਕੁਝ ਜ਼ਰੂਰ ਚੜ੍ਹਾ ਕੇ ਆਉਂਦੇ ਹਾਂ। ਮੰਨਤ ਮੰਗਦੇ ਹਾਂ ਕਿ ਸਾਡਾ ਕੰਮ ਪੂਰਾ ਹੋਵੇ ਤਾਂ ਅਸੀਂ ਇਹ ਚੀਜ਼ ਜ਼ਰੂਰ ਚੜਾਵਾਂਗੇ ਪਰ ਉੱਤਰਾਖੰਡ ਵਿਚ ਇਕ ਅਜਿਹਾ ਅਨੋਖਾ ਮੰਦਰ ਹੈ, ਜਿੱਥੇ ਚੋਰੀ ਕਰਨ 'ਤੇ ਮਨੋਕਾਮਨਾ ਪੂਰੀ ਹੁੰਦੀ ਹੈ। ਰੂੜਕੀ ਦੇ ਚੂੜੀਯਾਲਾ ਪਿੰਡ ਸਥਿਤ ਪ੍ਰਾਚੀਨ ਸਿੱਧਪੀਠ ਚੂੜਮਣੀ ਦੇਵੀ ਮੰਦਰ 'ਚ ਨਵਰਾਤਿਆਂ ਦੇ ਮੌਕੇ 'ਤੇ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਰਹਿੰਦੀ ਹੈ। ਖੇਤਰ ਵਾਸੀਆਂ ਤੋਂ ਇਲਾਵਾ ਇੱਥੇ ਦੂਰੋਂ-ਦੂਰੋਂ ਸ਼ਰਧਾਲੂ ਆ ਕੇ ਮੰਦਰ ਵਿਚ ਪ੍ਰਸਾਦ ਚੜ੍ਹਾ ਕੇ ਮਾਤਾ ਦੇ ਦਰਸ਼ਨ ਕਰ ਕੇ ਮੰਨਤਾਂ ਮੰਗਦੇ ਹਨ।
ਪੁੱਤਰ ਪ੍ਰਾਪਤੀ ਲਈ ਕਰਦੇ ਹਨ ਇੱਥੇ ਪੂਜਾ-
ਪੁੱਤਰ ਪ੍ਰਾਪਤੀ ਦੀ ਇੱਛਾ ਰੱਖਣ ਵਾਲੇ ਜੋੜੇ ਮੰਦਰ ਵਿਚ ਆ ਕੇ ਮਾਤਾ ਦੇ ਚਰਨਾਂ ਵਿਚ ਲੱਕੜ ਦਾ ਗੁੱਡਾ ਚੋਰੀ ਕਰ ਕੇ ਆਪਣੇ ਨਾਲ ਲੈ ਜਾਂਦੇ ਹਨ ਅਤੇ ਪੁੱਤਰ ਪ੍ਰਾਪਤੀ ਤੋਂ ਬਾਅਦ ਢੋਲ ਨਗਾੜਿਆਂ ਨਾਲ ਮਾਂ ਦੇ ਦਰਬਾਰ ਵਿਚ ਪਹੁੰਚਦੇ ਹਨ। ਇਹ ਪ੍ਰਾਚੀਨ ਮੰਦਰ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ। ਇਨ੍ਹਾਂ ਦਿਨੀਂ ਨਵਰਾਤਿਆਂ 'ਤੇ ਦੂਰੋਂ-ਦੂਰੋਂ ਲੋਕ ਇੱਥੇ ਆਉਂਦੇ ਹਨ। ਪਿੰਡ ਦੀ ਹਰੇਕ ਧੀ ਵੀ ਵਿਆਹ ਤੋਂ ਬਾਅਦ ਪੁੱਤਰ ਪ੍ਰਾਪਤੀ ਤੋਂ ਬਾਅਦ ਇੱਥੇ ਲੱਕੜ ਦਾ ਗੁੱਡਾ ਚੜਵਾਉਣਾ ਨਹੀਂ ਭੁੱਲਦੀ। ਇਸ ਮੰਦਰ ਨੂੰ ਲੈ ਕੇ ਪੁਰਾਣੀ ਮਾਨਤਾ ਇਹ ਹੈ ਕਿ ਇਕ ਰਾਜਾ ਸੀ, ਜਿਸ ਦਾ ਕੋਈ ਪੁੱਤਰ ਨਹੀਂ ਸੀ ਤਾਂ ਰਾਜਾ ਨੇ ਉਸ ਸਮੇਂ ਮਾਤਾ ਤੋਂ ਪੁੱਤਰ ਪ੍ਰਾਪਤੀ ਦੀ ਮੰਨਤ ਮੰਗੀ। ਪੁੱਤਰ ਪ੍ਰਾਪਤੀ ਤੋਂ ਬਾਅਦ ਉਸ ਰਾਜਾ ਨੇ ਮੰਦਰ ਦਾ ਨਿਰਮਾਣ ਕਰਾਇਆ। ਜਿੱਥੇ ਅੱਜ ਇਹ ਮੰਦਰ ਹੈ, ਇੱਥੇ ਜੰਗਲ ਹੋਇਆ ਕਰਦਾ ਸੀ। ਪੁਰਾਣੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਮਾਤਾ ਦੀ ਪਿੰਡੀ 'ਤੇ ਰੋਜ਼ਾਨਾ ਸ਼ੇਰ ਵੀ ਮੱਥਾ ਟੇਕਣ ਆਉਂਦੇ ਸਨ।
ਇਕ ਵਾਰ ਫਿਰ ਲਾਪਤਾ ਹੋਏ ਰਾਹੁਲ ਗਾਂਧੀ, ਇਨਾਮ ਦਾ ਐਲਾਨ!
NEXT STORY