ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੀ ਪੀ. ਏ. ਸੀ. ਤੋਂ ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਦੀ ਵਿਦਾਈ ਤੋਂ ਬਾਅਦ ਪਾਰਟੀ ਦੇ ਇਕ ਹੋਰ ਨੇਤਾ ਨੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਮਹਾਰਾਸ਼ਟਰ ਅਤੇ ਦਿੱਲੀ ਤੋਂ ਬਾਅਦ ਹੁਣ ਪਾਰਟੀ ਦੀ ਰਾਜਸਥਾਨ ਇਕਾਈ ਤੋਂ ਇਹ ਬਲਾਗ ਆਇਆ ਹੈ। ਰਾਜਸਥਾਨ ਇਕਾਈ ਦੇ ਵੱਡੇ ਨੇਤਾ ਰਾਕੇਸ਼ ਪਾਰਿਖ ਨੇ ਅਰਵਿੰਦ ਕੇਜਰੀਵਾਲ 'ਤੇ ਕਈ ਸਵਾਲ ਦਾਗ਼ੇ ਹਨ। ਉਨ੍ਹਾਂ ਨੇ ਪੁੱਛਿਆ ਹੈ ਕਿ ਕੀ ਪਾਰਟੀ 'ਚ ਕਿਸੇ ਨੂੰ ਸਵਾਲ ਪੁੱਛਣ ਦਾ ਅਧਿਕਾਰ ਨਹੀਂ ਹੈ। ਇੱਥੇ ਸਵਾਲ ਪੁੱਛਣ ਵਾਲਿਆਂ ਦੀ ਆਵਾਜ਼ ਬੰਦ ਕਰ ਦਿੱਤੀ ਜਾਂਦੀ ਹੈ।
ਡਾਕਟਰ ਰਾਕੇਸ਼ ਪਾਰਿਖ ਨੇ ਲਿਖਿਆ ਹੈ ਕਿ ਅੱਜ ਸ਼ਾਂਤੀ ਭੂਸ਼ਣ ਜੀ ਵਰਗੇ ਸੀਨੀਅਰ ਮੈਂਬਰ ਦਾ ਖੁੱਲ੍ਹੇਆਮ ਅਪਮਾਨ ਹੋ ਰਿਹਾ ਹੈ। 80 ਸਾਲ ਦੀ ਉਮਰ 'ਚ ਕੀ ਪਾਰਟੀ ਦੇ ਉਸ ਸਾਧਾਰਣ ਮੈਂਬਰ ਨੂੰ ਆਪਣੀ ਰਾਏ ਰੱਖਣ ਦਾ ਅਧਿਕਾਰ ਨਹੀਂ? ਕੀ ਸਾਡੀ ਪਾਰਟੀ 'ਚ ਹੁਣ ਵੱਖ ਰਾਏ ਰੱਖਣ ਵਾਲਿਆਂ ਨੂੰ ਗੱਦਾਰ ਹੀ ਕਿਹਾ ਜਾਵੇਗਾ? ਤਨਾ ਹੇਠਾਂ ਨਾ ਡਿੱਗੇ ਕਿ ਟੋਪੀ ਦੀ ਗਰਿਮਾ ਨੂੰ ਸੱਟ ਪੁੱਜੇ। ਖਾਸ ਗੱਲ ਇਹ ਹੈ ਕਿ ਇਸ ਬਲਾਗ 'ਚ ਵੀ ਉਨ੍ਹਾਂ ਗੱਲਾਂ ਨੂੰ ਦੋਹਰਾਇਆ ਗਿਆ ਹੈ ਜੋ ਕਿ 'ਆਪ' ਨੇਤਾ ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਨੇ ਕਹੀ ਸੀ। ਇਸ ਬਲਾਗ ਤੋਂ ਸਾਬਿਤ ਹੋ ਗਿਆ ਹੈ ਕਿ ਪਾਰਟੀ 'ਚ ਫਿਲਹਾਲ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ।
ਇਕ ਅਜਿਹਾ ਮੰਦਰ ਜਿੱਥੇ ਚੋਰੀ ਕਰਨ ਨਾਲ ਹੁੰਦੀ ਹੈ ਮੰਨਤ ਪੂਰੀ!
NEXT STORY