ਨਵੀਂ ਦਿੱਲੀ- ਇਸ ਸਾਲ ਰਕਬਾ ਘੱਟ ਹੋਣ ਅਤੇ ਬੇਮੌਸਮੀ ਵਰਖਾ ਅਤੇ ਗੜੇਮਾਰੀ ਨਾਲ ਫਸਲਾਂ ਨੂੰ ਨੁਕਸਾਨ ਪਹੁੰਚਣ ਨਾਲ ਦਲਹਨ ਦੇ ਉਤਪਾਦਨ 'ਚ 8 ਫੀਸਦੀ ਤੋਂ ਜ਼ਿਆਦਾ ਦੀ ਕਮੀ ਆ ਸਕਦੀ ਹੈ। ਇਸ ਦਾ ਅਸਰ ਅਜੇ ਤੋਂ ਦਿਖਾਈ ਦੇਣ ਲੱਗਾ ਹੈ। ਇਸ ਮਹੀਨੇ ਅਰਹਰ ਦਾਲ ਦੀ ਕੀਮਤ ਲਗਭਗ 15 ਫੀਸਦੀ ਚੜ੍ਹ ਚੁੱਕੀ ਹੈ ਅਤੇ ਛੋਲੇ, ਮੂੰਗੀ, ਮਾਂਹ ਅਤੇ ਮਸਰਾਂ ਦੀਆਂ ਦਾਲਾਂ ਦੀਆਂ ਕੀਮਤਾਂ 'ਚ ਤੇਜ਼ੀ ਦਾ ਰੁਖ ਦੇਖਿਆ ਜਾ ਰਿਹਾ ਹੈ। ਦਾਲਾਂ ਦਾ ਉਤਪਾਦਨ ਘੱਟ ਰਹਿਣ ਦੇ ਖਦਸ਼ੇ ਨਾਲ ਕੀਮਤਾਂ 'ਚ ਤੇਜ਼ੀ ਦਾ ਰੁਖ ਦੇਖਿਆ ਜਾ ਰਿਹਾ ਹੈ। ਦਾਲਾਂ ਦਾ ਉਤਪਾਦਨ ਘੱਟ ਰਹਿਣ ਦੇ ਖਦਸ਼ੇ ਅਤੇ ਕੀਮਤਾਂ 'ਚ ਤੇਜ਼ੀ 'ਤੇ ਸਰਕਾਰ ਦੀ ਵੀ ਨਜ਼ਰ ਹੈ। ਉਪਭੋਗਤਾ ਮਾਮਲਿਆਂ ਦੇ ਮੰਤਰਾਲਾ ਦੇ ਇਕ ਚੋਟੀ ਦੇ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਦਾਲਾਂ ਦੀ ਸ਼ੁਲਕ ਮੁਕਤ ਦਰਾਮਦ ਦੀ ਛੋਟ ਦੀ ਸਮਾਂ ਮਿਆਦ ਵਧਾਉਣ 'ਤੇ ਵਿਚਾਰ ਕਰ ਰਹੀ ਹੈ।
ਉਪਭੋਗਤਾ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਕੇਸ਼ਵ ਰੇਜੀਰਾਜੂ ਨੇ ਸ਼ਨੀਵਾਰ ਨੂੰ ਭਾਰਤੀ ਦਲਹਨ ਅਤੇ ਅਨਾਜ ਸੰਘ (ਆਈ.ਪੀ.ਜੀ.ਏ.) ਦੇ ਸੰਮੇਲਨ 'ਚ ਕਿਹਾ ਸੀ ਕਿ ਅਸੀਂ ਦਲਹਨਾਂ 'ਤੇ ਸਿਫਰ ਦਰਾਮਦ ਫੀਸ ਜਾਰੀ ਰੱਖਣ ਦੇ ਬਾਰੇ 'ਚ ਵਿਚਾਰ ਕਰ ਰਹੇ ਹਾਂ। ਇਸ ਬਾਰੇ 'ਚ ਫੈਸਲਾ 31 ਮਾਰਚ ਤੋਂ ਪਹਿਲਾਂ ਲੈ ਲਿਆ ਜਾਵੇਗਾ।
ਖੇਤੀ ਮੰਤਰਾਲਾ ਦੇ ਦੂਜੇ ਅਗੇਤੀ ਅਨੁਮਾਨ ਦੇ ਮੁਤਾਬਕ ਚਾਲੂ ਫਸਲ ਸਾਲ 2014-15 'ਚ ਦਲਹਨ ਉਤਪਾਦਨ 184.3 ਲੱਖ ਟਨ ਰਹੇਗਾ ਜੋ ਕਿ ਪਿਛਲੇ ਫਸਲ ਸਾਲ (ਜੁਲਾਈ ਤੋਂ ਜੂਨ) ਦੇ 197.8 ਲੱਖ ਟਨ ਤੋਂ 7 ਫੀਸਦੀ ਘੱਟ ਹੈ। ਖਾਧ ਅਤੇ ਜਨਤਕ ਵੰਡ ਮੰਤਰਾਲਾ ਦੇ ਅੰਕੜਿਆਂ ਦੇ ਮੁਤਾਬਕ ਮਾਰਚ ਦੀ ਸ਼ੁਰੂਆਤ 'ਚ ਦੇਸ਼ ਦੀਆਂ ਥੋਕ ਮੰਡੀਆਂ 'ਚ ਅਰਹਰ ਦਾਲ ਦੀ ਔਸਤ ਕੀਮਤ 7,000 ਰੁਪਏ ਪ੍ਰਤੀ ਕੁਇੰਟਲ ਸੀ, ਜੋ ਹੁਣ 8,000 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ।
ਥੋਕ ਬਾਜ਼ਾਰ 'ਚ ਛੋਲਿਆਂ ਦੀ ਦਾਲ ਦੀ ਔਸਤ ਕੀਮਤ 100 ਰੁਪਏ ਵੱਧ ਕੇ 4,500 ਰੁਪਏ ਪ੍ਰਤੀ ਕੁਇੰਟਲ, ਮਾਂਹ ਦੀ ਦਾਲ 200 ਰੁਪਏ ਵੱਧ ਕੇ 7,500 ਰੁਪਏ, ਮਸਰਾਂ ਦੀ ਦਾਲ 300 ਰੁਪਏ ਵੱਧ ਕੇ 6,800 ਰੁਪਏ ਅਤੇ ਮੂੰਗੀ ਦੀ ਦਾਲ ਕੀਮਤ 9,000 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ ਹੈ। ਐੱਨ.ਸੀ.ਡੀ.ਈ.ਐੱਕਸ 'ਤੇ ਅਪ੍ਰੈਲ 'ਚ ਡਿਲੀਵਰੀ ਵਾਲੇ ਬੈਂਚਮਾਰਕ ਛੋਲੇ ਦੀ ਕੀਮਤ ਵੱਧ ਕੇ 3,614 ਰੁਪਏ ਪ੍ਰਤੀ ਕੁਇੰਟਲ 'ਤੇ ਪਹੁੰਚ ਚੁੱਕੀ ਹੈ ਜਦੋਂਕਿ ਹਾਜ਼ਰ ਬਾਜ਼ਾਰ 'ਚ ਛੋਲੇ 3,500 ਰੁਪਏ ਕੁਇੰਟਲ ਵਿਕ ਰਹੇ ਹਨ।
ਡਾਲਰ ਦੇ ਮੁਕਾਬਲੇ ਰੁਪਿਆ 6 ਪੈਸੇ ਮਜ਼ਬੂਤ ਖੁੱਲ੍ਹਿਆ
NEXT STORY