ਮੁੰਬਈ- ਬੈਂਕਾਂ ਅਤੇ ਤੇਲ ਬਰਾਮਦਕਾਰਾਂ ਵੱਲੋਂ ਡਾਲਰ ਬਿਕਵਾਲੀ ਨਾਲ ਅੰਤਰਬੈਂਕਿੰਗ ਮੁਦਰਾ ਬਾਜ਼ਾਰ 'ਚ ਰੁਪਿਆ ਲਗਾਤਾਰ ਸਤਵੇਂ ਸੈਸ਼ਨ 'ਚ ਚੜ੍ਹਦਾ ਹੋਇਆ ਸੋਮਵਾਰ ਨੂੰ 20 ਪੈਸੇ ਮਜ਼ਬੂਤ ਹੋ ਕੇ ਢਾਈ ਹਫਤਿਆਂ ਦੇ ਸਭ ਤੋਂ ਉੱਚੇ ਪੱਧਰ 62.27 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਪਿਛਲੇ ਸੈਸ਼ਨ 'ਚ ਚਾਰ ਪੈਸੇ ਦੀ ਮਜ਼ਬੂਤੀ ਦੇ ਨਾਲ ਇਹ 62.47 ਰੁਪਏ ਪ੍ਰਤੀ ਡਾਲਰ 'ਤੇ ਰਿਹਾ ਸੀ।
ਕਾਰੋਬਾਰ ਦੀ ਸ਼ੁਰੂਆਤ 'ਚ ਰੁਪਿਆ 11 ਪੈਸੇ ਮਜ਼ਬੂਤ ਹੋ ਕੇ 62.36 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਿਆ ਅਤੇ ਤੇਜ਼ੀ ਬਰਕਰਾਰ ਰੱਖਦੇ ਹੋਏ 62.24 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ। ਪਰ ਇਸ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਆਈ ਗਿਰਾਵਟ ਦੇ ਦਬਾਅ 'ਚ ਇਹ ਹੇਠਾਂ ਆਉਂਦਾ ਹੋਇਆ ਸੈਸ਼ਨ ਦੇ ਹੇਠਲੇ ਪੱਧਰ 62.37 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ। ਬਾਅਦ 'ਚ ਬੈਂਕਾਂ ਅਤੇ ਤੇਲ ਬਰਾਮਦਕਾਰਾਂ ਦੀ ਡਾਲਰ ਬਿਕਵਾਲੀ ਨਾਲ ਸਮਰਥਨ ਪ੍ਰਾਪਤ ਕਰ ਕੇ ਇਹ ਪਿਛਲੇ ਸੈਸ਼ਨ ਦੇ ਮੁਕਾਬਲੇ 20 ਪੈਸੇ ਮਜ਼ਬੂਤ ਹੋ ਕੇ 62.27 ਰੁਪਏ ਪ੍ਰਤੀ ਡਾਲਰ 'ਤੇ ਰਿਹਾ।
ਕਾਰੋਬਾਰੀਆਂ ਨੇ ਦੱਸਿਆ ਕਿ ਬੈਂਕਾਂ ਅਤੇ ਬਰਾਮਦਕਾਰਾਂ ਦੀ ਡਾਲਰ ਵਿਕਰੀ ਨਾਲ ਭਾਰਤੀ ਮੁਦਰਾ ਨੂੰ ਸਮਰਥਨ ਮਿਲਿਆ। ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ 'ਚ ਆਈ ਕਮਜ਼ੋਰੀ ਨਾਲ ਵੀ ਇਹ ਮਜ਼ਬੂਤ ਹੋਈ। ਹਾਲਾਂਕਿ ਇਸ 'ਤੇ ਸ਼ੇਅਰ ਬਾਜ਼ਾਰ ਦਾ ਦਬਾਅ ਵੀ ਰਿਹਾ।
ਸਮਾਰਟਫੋਨ ਦੀ ਮਦਦ ਨਾਲ ਸਿਖੋ 30 ਦਿਨ 'ਚ ਇੰਗਲਿਸ਼ ਬੋਲਣਾ
NEXT STORY