ਨਵੀਂ ਦਿੱਲੀ- ਨਿਸਾਨ ਭਾਰਤ 'ਚ ਇਕ ਇਕ ਸਸਤੀ ਕਾਰ ਲਿਆਉਣ ਦੀ ਤਿਆਰੀ 'ਚ ਹੈ। ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਡੈਟਸਨ ਬ੍ਰਾਂਡ ਤਹਿਤ ਇਕ ਸਸਤੀ ਕਾਰ ਲਿਆਉਣ ਦੀ ਤਿਆਰੀ ਹੋ ਰਹੀ ਹੈ ਅਤੇ ਉਸ ਦੀ ਕੀਮਤ 5000 ਡਾਲਰ (ਲੱਗਭਗ 3 ਲੱਖ ਰੁਪਏ) ਤੋਂ ਘੱਟ ਹੋਵੇਗੀ। ਇਹ ਕਾਰ ਅਗਲੇ ਸਾਲ ਆ ਜਾਵੇਗੀ ਅਤੇ ਇਸ ਦੀ ਕੀਮਤ ਨਿਸਾਨ ਦੀ ਸਭ ਤੋਂ ਸਸਤੀ ਕਾਰ ਡੈਟਸਨ ਗੋ ਤੋਂ ਵੀ ਘੱਟ ਹੋਵੇਗੀ।
ਡੈਟਸਨ ਗੋ ਦੀ ਕੀਮਤ ਭਾਰਤ 'ਚ 3,24,000 ਰੁਪਏ ਹੈ। ਨਿਸਾਨ ਇੰਡੀਆ ਦੇ ਪ੍ਰੈਜ਼ੀਡੈਂਟ ਗੁਈਲੇਮ ਸਿਕਾਰਡ ਨੇ ਦੱਸਿਆ ਕਿ ਸਾਡੀ ਅਗਲੀ ਕਾਰ ਡੈਟਸਨ ਗੋ ਤੋਂ ਵੀ ਛੋਟੀ ਹੋਵੇਗੀ ਤੇ ਇਹ ਇਸ ਸਾਲ ਦੀਆਂ ਹੋਰ ਕਾਰਾਂ ਨੂੰ ਟੱਕਰ ਦੇਵੇਗੀ। ਉਨ੍ਹਾਂ ਕਿਹਾ ਕਿ ਕੀਮਤ ਦੇ ਲਿਹਾਜ਼ ਨਾਲ ਇਹ ਵਧੀਆ ਕਾਰ ਹੋਵੇਗੀ। ਨਿਸਾਨ ਨੇ ਦਿੱਲੀ ਦੇ ਆਟੋ ਸ਼ੋਅ 'ਚ ਇਕ ਕਾਨਸੈਪਟ ਕਾਰ ਡੈਟਸਨ ਰੇਡੀ ਗੋ ਪੇਸ਼ ਕੀਤੀ ਸੀ ਤੇ ਸਮਝਿਆ ਜਾਂਦਾ ਹੈ ਕਿ ਇਹ ਨਵੀਂ ਕਾਰ ਉਸ 'ਤੇ ਆਧਾਰਿਤ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਕਾਰ 4000 ਡਾਲਰ ਤੋਂ ਵੀ ਘੱਟ ਦੀ ਹੋ ਸਕਦੀ ਹੈ।
ਰੁਪਿਆ ਢਾਈ ਹਫਤੇ ਦੇ ਸਭ ਤੋਂ ਉੱਚੇ ਪੱਧਰ 'ਤੇ
NEXT STORY