ਨਵੀਂ ਦਿੱਲੀ- ਕੁਝ ਹਫਤੇ ਪਹਿਲਾਂ MWC 2015 'ਚ ਜਿਓਨੀ ਦਾ ਨਵਾਂ ਸਮਾਰਟਫੋਨ ਦੇਖਣ ਨੂੰ ਮਿਲਿਆ ਸੀ। ਚਾਈਨਿਜ਼ ਸਮਾਰਟਫੋਨ ਮੇਕਰ ਜਿਓਨੀ ਆਪਣੀ ਪ੍ਰੀਮਿਅਮ Elife ਸੀਰੀਜ਼ 'ਤੇ ਬਹੁਤ ਧਿਆਨ ਕੇਂਦਰਿਤ ਕਰ ਰਹੀ ਹੈ ਅਤੇ ਇਸ ਦਾ ਅੰਦਾਜ਼ਾ Elife S5.5 ਅਤੇ Elife S5.1 ਤੋਂ ਲਗਾਇਆ ਜਾ ਸਕਦਾ ਹੈ, ਜੋ ਕਿ ਦੁਨੀਆ ਦੇ ਸਭ ਤੋਂ ਪਤਲੇ ਸਮਾਰਟਫੋਨ 'ਚੋਂ ਇਕ ਹੈ। ਹੁਣ ਇਹ ਕੰਪਨੀ ਆਪਣੇ ਨਵੇਂ ਸਮਾਰਟਫੋਨ ਜਿਓਨੀ Elife S7 ਨੂੰ 4 ਅਪ੍ਰੈਲ ਨੂੰ ਲਾਂਚ ਕਰੇਗੀ। ਕੰਪਨੀ ਨੇ ਈਵੈਂਟ ਦੇ ਲਈ ਇਨਵੀਟੇਸ਼ਨ ਵੀ ਭੇਜ ਦਿੱਤੇ ਹਨ।
Elife S7 ਦੇ ਫੀਚਰਸ
1. ਇਸ 'ਚ ਓਕਟਾਕੋਰ 'ਤੇ ਚੱਲਣ ਵਾਲਾ 1.7 ਜੀ.ਐਚ.ਜ਼ੈਡ. ਓਕਟਾਕੋਰ ਮੀਡੀਆਟੈਕ MT6752 ਚਿਪਸੈਟ ਦਿੱਤਾ ਗਿਆ ਹੈ।
2. ਫੋਨ 'ਚ 2 ਜੀ.ਬੀ. ਦੀ ਰੈਮ ਦਿੱਤੀ ਗਈ ਹੈ।
3. 16 ਜੀ.ਬੀ. ਇੰਟਰਨਲ ਮੈਮੋਰੀ ਸਟੋਰੇਜ ਆਪਸ਼ਨ ਮਿਲੇਗਾ।
4. ਫੋਟੋਗ੍ਰਾਫੀ ਲਈ ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
5. ਵਧੀਆ ਗ੍ਰਾਫਿਕਸ ਲਈ ਫੋਨ 'ਚ Mali T760MP2 GPU ਵੀ ਦਿੱਤਾ ਗਿਆ ਹੈ।
ਅਜੇ ਤਕ ਜਿਓਨੀ Elife S7 ਦੀ ਕੀਮਤ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਮਿਲੀ ਹੈ। ਜਿਸ ਦੇ ਲਈ ਇਸ ਸਮਾਰਟਫੋਨ ਦੇ ਲਾਂਚ ਤਕ ਦਾ ਇੰਤਜ਼ਾਰ ਕਰਨਾ ਪਵੇਗਾ।
ਕੰਪਨੀਆਂ ਈ-ਬਿਜ਼ ਪੋਰਟਲ ਦੇ ਜ਼ਰੀਏ ਪੈਨ ਕਾਰਡ ਦੇ ਲਈ ਕਰ ਸਕਦੀਆਂ ਹਨ ਅਪਲਾਈ
NEXT STORY