ਬੇਂਗਲੁਰੂ- ਆਮਦਨ ਟੈਕਸ ਵਿਭਾਗ ਨੇ ਚਾਲੂ ਵਿੱਤੀ ਸਾਲ 'ਚ ਉਨ੍ਹਾਂ ਟੈਕਸ ਦੇਣ ਵਾਲਿਆਂ ਤੋਂ 3,569 ਕਰੋੜ ਰੁਪਏ ਦਾ ਮਾਲੀਆ ਜੁਟਾਇਆ ਹੈ, ਜਿਨ੍ਹਾਂ ਨੇ ਜਾਂ ਤਾਂ ਆਪਣੀ ਟੈਕਸ ਰਿਟਰਨ ਜਮ੍ਹਾ ਨਹੀਂ ਕਰਵਾਈ ਜਾਂ ਫਿਰ ਉਸ ਨੂੰ ਗਲਤ ਤਰੀਕੇ ਨਾਲ ਭਰਿਆ ਹੈ। ਇਸ ਦੌਰਾਨ ਵਿਭਾਗ ਨੇ 20 ਲੱਖ ਤੋਂ ਵੱਧ 'ਇੱਤੇਲਾ' ਨੋਟਿਸ ਵੀ ਜਾਰੀ ਕੀਤੇ।
ਆਮਦਨ ਟੈਕਸ ਵਿਭਾਗ ਦੀ ਕਮਿਸ਼ਨਰ (ਮੀਡੀਆ ਅਤੇ ਯੋਜਨਾ) ਰੇਖਾ ਸ਼ੁਕਲਾ ਨੇ ਕਿਹਾ ਕਿ ਅਸੀਂ ਇਸ ਸਾਲ ਫਰਵਰੀ ਤਕ ਟੈਕਸ ਦੇਣ ਵਾਲਿਆਂ ਨੂੰ ਕਰੀਬ 20 ਲੱਖ 'ਸੂਚਨਾਵਾਂ ਜਾਂ ਇੰਟੀਮੇਸ਼ਨ' ਭੇਜੇ ਹਨ। ਇਸ ਪ੍ਰਕਿਰਿਆ ਤੋਂ ਬਾਅਦ ਲੱਗਭਗ 8,57,218 ਰਿਟਰਨ ਦਾਖਲ ਕੀਤੀਆਂ ਗਈਆਂ। ਇਸ ਮੁਹਿੰਮ ਰਾਹੀਂ ਵਿਭਾਗ ਨੇ 1,536.43 ਕਰੋੜ ਰੁਪਏ ਦਾ ਅਗਾਊਂ ਅਤੇ 2,031.76 ਕਰੋੜ ਰੁਪਏ ਦਾ ਸਵੈ-ਮੁਲਾਂਕਣ ਟੈਕਸ ਇਕੱਠਾ ਕੀਤਾ।
4 ਅਪ੍ਰੈਲ ਨੂੰ ਲਾਂਚ ਹੋਵੇਗਾ ਜਿਓਨੀ ਦਾ ਇਹ ਵਧੀਆ ਸਮਾਰਟਫੋਨ
NEXT STORY