ਨਵੀਂ ਦਿੱਲੀ- ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਨੇ ਅੰਦਾਜ਼ਾ ਲਗਾਇਆ ਹੈ ਕਿ ਭਾਰਤ ਦੀ ਵਾਧਾ ਦਰ ਚੀਨ ਨੂੰ ਪਾਰ ਕਰ ਕੇ ਅਗਲੇ ਮਾਲੀ ਸਾਲ ਦੇ ਦੌਰਾਨ ਵੱਧ ਕੇ 7.8 ਫੀਸਦੀ ਹੋ ਜਾਵੇਗੀ ਅਤੇ 2016-17 'ਚ ਇਹ 8.2 ਫੀਸਦੀ ਹੋ ਜਾਵੇਗੀ।
ਏ.ਡੀ.ਬੀ. ਦੀ ਸਾਲਾਨਾ ਰਿਪੋਰਟ 'ਏਸ਼ੀਆਈ ਵਿਕਾਸ ਦ੍ਰਿਸ਼ਟੀਕੋਣ (ਏ.ਡੀ.ਓ.) 'ਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਢਾਂਚਾਗਤ ਸੁਧਾਰ ਦੇ ਏਜੰਡੇ ਅਤੇ ਬਿਹਤਰ ਬਾਹਰੀ ਮੰਗ ਦੇ ਵਿਚਾਲੇ ਭਾਰਤ ਦਾ ਵਾਧਾ ਅਤੇ ਨਿਵੇਸ਼ਕਾਂ ਨੂੰ ਭਰੋਸਾ ਵਧੇਗਾ। ਏ.ਡੀ.ਬੀ. ਦਾ ਅੰਦਾਜ਼ਾ ਹੈ ਕਿ ਭਾਰਤ ਦੀ ਵਾਧਾ ਦਰ ਚਾਲੂ ਮਾਲੀ ਸਾਲ 'ਚ 7.4 ਫੀਸਦੀ ਜਦੋਂਕਿ 2015-16 'ਚ ਵੱਧ ਕੇ 7.8 ਫੀਸਦੀ ਅਤੇ 2016-17 'ਚ 8.2 ਫੀਸਦੀ ਹੋ ਜਾਵੇਗੀ।
ਚੀਨ ਦੇ ਸਬੰਧ ਵਿਚ ਏ.ਡੀ.ਬੀ. ਦਾ ਅੰਦਾਜ਼ਾ ਹੈ ਕਿ ਚਾਲੂ ਮਾਲੀ ਸਾਲ 'ਚ ਉਸ ਦੀ ਆਰਥਿਕ ਵਾਧਾ ਦਰ ਚਾਲੂ ਮਾਲੀ ਸਾਲ 'ਚ 7.4 ਫੀਸਦੀ ਰਹੇਗੀ ਜੋ ਅਗਲੇ ਮਾਲੀ ਸਾਲ 'ਚ 7.2 ਫੀਸਦੀ ਅਤੇ 2016-17 'ਚ 7 ਫੀਸਦੀ ਰਹਿ ਜਾਵੇਗੀ।
ਰਿਟਰਨ ਜਮ੍ਹਾ ਨਾ ਕਰਵਾਉਣ ਵਾਲਿਆਂ ਤੋਂ ਜੁਟਾਏ 3,500 ਕਰੋੜ
NEXT STORY