ਨਵੀਂ ਦਿੱਲੀ- ਸੁਪਰੀਮ ਕੋਰਟ ਦਾ ਆਈ.ਟੀ. ਕਾਨੂੰਨ ਦੀ ਵਿਵਸਥਾ ਨੂੰ ਅਸੰਵਿਧਾਨਕ ਕਰਾਰ ਦੇਣ ਦਾ ਫੈਸਲਾ ਦੇਸ਼ 'ਚ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ 30 ਕਰੋੜ ਤੋਂ ਵੱਧ ਲੋਕਾਂ ਦੇ ਲਈ ਵੱਡੀ ਜਿੱਤ ਹੈ। ਇੰਟਰਨੈੱਟ ਅਤੇ ਮੋਬਾਈਲਸ ਐਸੋਸੀਏਸ਼ਨ ਆਫ ਇੰਡੀਆ (ਆਈ.ਏ.ਐੱਮ.ਏ.ਆਈ.) ਨੇ ਮੰਗਲਵਾਰ ਨੂੰ ਇਹ ਕਿਹਾ।
ਪ੍ਰਗਟਾਵੇ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਲੇ ਆਪਣੇ ਇਤਿਹਾਸਕ ਫੈਸਲੇ 'ਚ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸਾਈਬਰ ਕਾਨੂੰਨ ਦੀ ਵਿਵਸਥਾ (ਧਾਰਾ 66ਏ) ਨੂੰ ਰੱਦ ਕਰ ਦਿੱਤਾ ਜੋ ਵੈੱਬਸਾਈਟਾਂ 'ਤੇ ਕਥਿਤ 'ਅਪਮਾਨਜਨਕ ਸਮੱਗਰੀ ਪਾਉਣ 'ਤੇ ਪੁਲਸ ਨੂੰ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਸ਼ਕਤੀ ਦਿੰਦੀ ਸੀ।
ਖਤਰਨਾਕ ਹੈ ਫੋਨ ਦੇ ਨਾਲ ਸੌਣਾ, ਜਾਣੋ ਕਿਉਂ (ਦੇਖੋ ਤਸਵੀਰਾਂ)
NEXT STORY