ਜਲੰਧਰ- ਜਦੋਂ ਵੀ ਤੁਸੀਂ ਸਵੇਰੇ ਉਠਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਮੋਬਾਈਲ ਫੋਨ ਚੁੱਕਦੇ ਹੋ ਅਤੇ ਸੋਸ਼ਲ ਸਾਈਟਸ ਤੋਂ ਇਲਾਵਾ ਕਈ ਦੂਜੀਆਂ ਚੀਜਾਂ ਜਿਵੇਂ ਐਸ.ਐਮ.ਐਸ., ਮਿਸ ਜਾਂ ਵਾਇਸ ਕਾਲ ਚੈੱਕ ਕਰਦੇ ਹੋ ਪਰ ਰਾਤ 'ਚ ਆਈਫੋਨ ਜਾਂ ਫਿਰ ਐਂਡ੍ਰਾਇਡ-ਸਮਾਰਟਫੋਨ ਆਪਣੇ ਕੋਲ ਰੱਖ ਕੇ ਸੌਣ ਦਾ ਕੋਈ ਲੌਜਿਕ ਤੁਹਾਡੇ ਕੋਲ ਹੈ।
ਜੇਕਰ ਇਕ ਦਿਨ ਤੁਹਾਨੂੰ ਬਿਨਾਂ ਸਮਾਰਟਫੋਨ ਦੇ ਸੌਣਾ ਪੈ ਜਾਵੇ ਤਾਂ ਸ਼ਾਇਦ ਰਾਤ ਭਰ ਤੁਹਾਡੀਆਂ ਅੱਖਾਂ 'ਚ ਨੀਂਦ ਨਾ ਆਏ। ਸਮਾਰਟਫੋਨ ਨਾ ਸਿਰਫ ਤੁਹਾਡੀਆਂ ਰਾਤਾਂ ਦੀ ਨੀਂਦ ਉਡਾਉਂਦਾ ਹੈ ਬਲਕਿ ਤੁਹਾਡੀ ਸਿਹਤ ਦਾ ਵੀ ਨੁਕਸਾਨ ਹੁੰਦਾ ਹੈ।
ਮੈਮੋਰੀ
ਰਾਤ ਨੂੰ ਸਮਾਰਟਫੋਨ ਵੱਧ ਵੱਧ ਧਿਆਨ ਦੇਣਾ ਮੈਮੋਰੀ 'ਤੇ ਅਸਰ ਪਾਉਂਦਾ ਹੈ। ਕਿਉਂਕਿ ਧਿਆਨ ਫੋਨ 'ਚ ਹੁੰਦਾ ਹੈ ਜਿਸ ਕਾਰਨ ਤੁਸੀਂ ਵਧੀਆ ਤਰ੍ਹਾਂ ਨੀਂਦ ਨਹੀਂ ਲੈ ਪਾਉਂਦੇ। ਜਿਸ ਨਾਲ ਦਿਨ 'ਤ ਸਰੀਰ ਸੁਸਤ ਰਹੇਗਾ ਅਤੇ ਕੰਮ 'ਤੇ ਵੀ ਪ੍ਰਭਾਨ ਪਵੇਗਾ।
ਕਾਬਲਿਅਤ ਨੂੰ ਨੁਕਸਾਨ
ਰਾਤ 'ਚ ਫੋਨ ਨੂੰ ਸਾਥ ਰੱਖ ਕੇ ਸੋਨਾ ਜਾਂ ਫੋਨ ਨੂੰ ਚੈਕ ਕਰਨਾ ਦਿਨ 'ਚ ਤੁਹਾਨੂੰ ਨੁਕਸਾਨ ਦੇਵੇਗਾ ਤੇ ਤੁਹਾਡੀ ਕਾਬਲਿਅਤ ਨੂੰ ਨੁਕਸਾਨ ਪਹੁੰਚਾਏਗਾ। ਜਿਸ ਨਾਲ ਦਿੱਕਤਾਂ ਨੂੰ ਦੂਰ ਕਰਨ 'ਚ ਵੀ ਪ੍ਰੇਸ਼ਾਨੀ ਹੋਵੇਗੀ।
ਵੱਧਦੀ ਹੈ ਟਾਕਸਿਨ ਦੀ ਮਾਤਰਾ
ਰਾਤ 'ਚ ਵੀ ਤੁਹਾਡਾ ਧਿਆਨ ਫੋਨ ਵੱਲ ਰਹਿੰਦਾ ਹੈ ਜਿਸਦੇ ਨਾਲ ਤੁਸੀਂ ਚੰਗੀ ਤਰ੍ਹਾਂ ਨੀਂਦ ਨਹੀਂ ਲੈ ਪਾਉਂਦੇ । ਰਾਤ ਨੂੰ ਜੇਕਰ ਤੁਸੀਂ ਆਪਣੇ ਫੋਨ ਨੂੰ ਅਚਾਨਕ ਉਠਾ ਕੇ ਵੇਖਦੇ ਹੋ ਤਾਂ ਤੁਹਾਡੀਆਂ ਅੱਖਾਂ ਦਿਮਾਗ ਨੂੰ ਇਹ ਸੁਨੇਹਾ ਦਿੰਦੀਆਂ ਹਨ ਕਿ ਸਰੀਰ ਨੂੰ ਜਾਗਣਾ ਹੈ ਜਦੋਂਕਿ ਦਿਮਾਗ ਸਰੀਰ ਨੂੰ ਸੁਵਾਉਣ ਦੀ ਕੋਸ਼ਿਸ਼ ਕਰਦਾ ਹੈ । ਤੁਹਾਡੇ ਦਿਮਾਗ ਨੂੰ ਰੈਸਟ ਕਰਨ ਦਾ ਸਮਾਂ ਨਹੀਂ ਮਿਲਦਾ ਜਿਸਦੇ ਨਾਲ ਸਰੀਰ 'ਚ ਟਾਕਸਿਨ ਦੀ ਮਾਤਰਾ ਵੱਧ ਜਾਂਦੀ ਹੈ ਜਿਸਦੇ ਨਾਲ ਤੁਸੀਂ ਚੰਗੀ ਤਰ੍ਹਾਂ ਨੀਂਦ ਨਹੀਂ ਲੈ ਪਾਉਂਦੇ । ਦਿਨ 'ਚ ਤੁਸੀਂ ਕੰਮ 'ਤੇ ਫੋਕਸ ਕਰ ਨਹੀਂ ਪਾਓਗੇ, ਨਾਲ ਹੀ ਸਰੀਰ ਵੀ ਸੁੱਸਤ ਰਹੇਗਾ । ਦਨ 'ਚ 7 ਤੋਂ 9 ਘੰਟੇ ਦੀ ਨੀਂਦ ਜਰੂਰੀ ਹੁੰਦੀ ਹੈ।
ਭਾਰ ਵੀ ਵਧਣ ਲੱਗੇਗਾ
ਦਿਨ-ਬ-ਦਿਨ ਤੁਹਾਡੀ ਕਾਬਲੀਅਤ ਘੱਟ ਹੁੰਦੀ ਜਾਵੇਗੀ, ਇਸ ਦਾ ਸਿੱਧਾ ਕਾਰਨ ਹੈ ਨੀਂਦ ਨਾ ਪੂਰੀ ਹੋਣਾ, ਨਾਲ ਹੀ ਤੁਹਾਡਾ ਭਾਰ ਵੀ ਵਧਣ ਲੱਗੇਗਾ । ਘੱਟ ਸੈਣ ਨਾਲ ਸਰੀਰ ਦੇ ਮੈਟਾਬਾਲਿਜ਼ਮ 'ਚ ਬਦਲਾਅ ਹੋਣ ਲੱਗਦਾ ਹੈ ਜਿਸਦੇ ਨਾਲ ਸਰੀਰ ਦਾ ਭਾਰ ਵਧਦਾ ਹੈ ।
ਇਸ ਤਰ੍ਹਾਂ ਕਰੋ
ਜ਼ਿਆਦਾਤਰ ਡਾਕਟਰਾਂ ਦਾ ਇਸ ਬਾਰੇ 'ਚ ਇਹੀ ਕਹਿਣਾ ਹੈ 9 ਵਜੇ ਤੋਂ ਬਾਅਦ ਆਪਣੇ ਫੋਨ ਨੂੰ ਆਪਣੇ ਤੋਂ ਦੂਰ ਰੱਖੋ ਅਤੇ ਆਪਣੇ ਸਰੀਰ ਦੀ ਘੜੀ ਅਨੁਸਾਰ ਚੱਲੋ। ਯਾਨਿ ਜਦੋਂ ਸੌਣ ਦਾ ਸਮਾਂ ਹੋਵੇ ਤਾਂ ਸਰੀਰ ਨੂੰ ਸੌਣ ਦਿਓ।
ਭਾਰਤ ਦੀ ਵਾਧਾ ਦਰ ਚੀਨ ਨੂੰ ਪਛਾੜ ਕੇ 2015-16 'ਚ 7.8 ਫੀਸਦੀ ਰਹੇਗੀ : ਏ.ਡੀ.ਬੀ.
NEXT STORY