ਨਵੀਂ ਦਿੱਲੀ- ਆਮ ਆਦਮੀ ਪਾਰਟੀ 'ਚ ਅੰਦਰੂਨੀ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। 'ਆਪ' ਪਾਰਟੀ ਫਿਰ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ। ਪਾਰਟੀ ਵਿਚ ਚਿੱਠੀਬਾਜ਼ੀ ਦਾ ਸਿਲਸਿਲਾ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਹੁਣ 'ਆਪ' ਦੇ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਅਸ਼ੋਕ ਤਲਵਾਰ ਨੇ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਡੂੰਘੀ ਸਾਜਿਸ਼ ਦੀ ਸ਼ੰਕਾ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਵਿਚ ਬੈਠੇ ਕੁਝ ਲੋਕ ਸਾਜਿਸ਼ ਕਰ ਰਹੇ ਹਨ। ਉਨ੍ਹਾਂ ਨੇ ਚਿੱਠੀ ਵਿਚ ਲਿਖਿਆ ਹੈ ਕਿ 28 ਮਾਰਚ ਨੂੰ ਹੋਣ ਵਾਲੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਤੋਂ ਇਕ ਦਿਨ ਪਹਿਲਾਂ ਹੋਣ ਵਾਲੀ ਬੈਠਕ ਲਈ ਉਨ੍ਹਾਂ ਨੂੰ ਦਿੱਲੀ ਬੁਲਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਲਈ ਉਨ੍ਹਾਂ ਨੂੰ ਕਈ ਮੈਸੇਜ ਕੀਤੇ ਜਾ ਰਹੇ ਹਨ।
ਦਰਅਸਲ 28 ਮਾਰਚ ਨੂੰ 'ਆਪ' ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਹੈ। ਕੇਜਰੀਵਾਲ ਨੇ ਇਸ ਬੈਠਕ ਵਿਚ ਖੁਦ ਦੀ ਬਜਾਏ ਕੁਮਾਰ ਵਿਸ਼ਵਾਸ ਨੂੰ ਬੈਠਕ ਦੀ ਪ੍ਰਧਾਨਗੀ ਕਰਨ ਨੂੰ ਕਿਹਾ ਹੈ। ਅਸ਼ੋਕ ਨੇ ਆਪਣੀ ਚਿੱਠੀ ਵਿਚ ਦੀਪਕ ਪਾਰੇਖ, ਗਿਆਨੇਂਦਰ, ਰੋਹਿਤ ਤਿਵਾੜੀ, ਰਾਜੇਸ਼ ਕੁਮਾਰ, ਵਿਜੇ ਸਿੰਘ ਅਤੇ ਅਮੀਕ ਅਹਿਮਦ ਦੇ ਨਾਂ ਆਪਣੀ ਚਿੱਠੀ ਵਿਚ ਲਿਆ ਹੈ। ਅਸ਼ੋਕ ਨੇ ਕਿਹਾ ਕਿ ਇਸ ਸਾਜਿਸ਼ ਦਾ ਖੁਲਾਸਾ ਕਰਨਾ ਜ਼ਰੂਰੀ ਸੀ ਤਾਂ ਕਿ ਪਾਰਟੀ ਵਿਰੋਧੀ ਲੋਕਾਂ ਦੀ ਅਸਲੀਅਤ ਸਾਹਮਣੇ ਆ ਸਕੇ। 28 ਮਾਰਚ ਦੀ ਰਾਸ਼ਟਰੀ ਕਾਰਜਕਾਰਨੀ ਲਈ ਪ੍ਰਸ਼ਾਂਤ ਭੂਸ਼ਣ ਕੈਂਪ ਵਲੋਂ ਚਿੱਠੀ ਚਲ ਰਹੀ ਹੈ। ਜਿਸ ਵਿਚ ਵੋਟਿੰਗ ਨੂੰ ਲੈ ਕੇ ਆਪਣੇ ਪੱਖ ਵਿਚ ਮਾਹੌਲ ਬਣਾਇਆ ਜਾ ਰਿਹਾ ਹੈ। ਇਸ ਚਿੱਠੀ 'ਚ ਕਿਹਾ ਜਾ ਰਿਹਾ ਹੈ ਕਿ ਰਾਸ਼ਟਰੀ ਕਾਰਜਕਾਰਨੀ ਵਿਚ ਸੰਸਥਾਪਕ ਮੈਂਬਰਾਂ ਤੋਂ ਇਲਾਵਾ ਸੂਬਿਆਂ ਅਤੇ ਜ਼ਿਲਿਆਂ ਵਿਚ ਚੁਣੇ ਗਏ ਮੈਂਬਰ ਸ਼ਾਮਲ ਹਨ, ਕਿਉਂਕਿ ਰਾਸ਼ਟਰੀ ਕਨਵੀਨਰ ਨੂੰ ਛੱਡ ਕੇ ਹੋਰ ਦੂਜਾ ਕਨਵੀਨਰ ਨਹੀਂ ਚੁਣਿਆ ਗਿਆ ਹੈ ਇਸ ਲਈ ਕਨਵੀਨਰ ਦੀ ਚੋਣ ਹੋਣ 'ਤੇ ਸਿਰਫ ਸੰਸਥਾਪਕ ਮੈਂਬਰਾਂ ਦੀ ਵੋਟਿੰਗ ਦਾ ਅਧਿਕਾਰ ਹੋਣਾ ਚਾਹੀਦਾ ਹੈ।
ਵੱਡੇ ਸਿਲੰਡਰ ਤੋਂ ਲੈ ਰਿਹਾ ਸੀ ਲਾਭ ਤਾਂ ਵਾਪਰ ਗਿਆ ਇਹ ਕਾਂਡ (ਵੀਡੀਓ)
NEXT STORY