ਗੁੜਗਾਓਂ- ਗੁੜਗਾਓਂ ਦੇ ਰਵੀ ਨਗਰ ਇਲਾਕੇ ਵਿਚ ਸਿਲੰਡਰ ਫੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿਚ ਤਕਰੀਬਨ ਦਰਜਨ ਲੋਕ ਜ਼ਖਮੀ ਹੋ ਗਏ। ਜਿਨਾਂ ਵਿਚ 2 ਔਰਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅੱਗ ਲੱਗਣ ਕਾਰਨ ਝੁਲਸ ਸਾਰੇ ਵਿਅਕਤੀਆਂ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਇਸ ਹਾਦਸੇ ਵਿਚ ਜ਼ਖਮੀ ਹੋਏ 8 ਲੋਕਾਂ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ। ਦਰਅਸਰ ਗੁੜਗਾਓਂ ਦੇ ਰਵੀ ਨਗਰ ਇਲਾਕੇ ਵਿਚ ਇਕ ਮਕਾਨ ਵਿਚ ਇਕ ਵਿਅਕਤੀ ਆਪਣੇ ਮਕਾਨ 'ਚ ਵੱਡੇ ਸਿਲੰਡਰ ਤੋਂ ਛੋਟਾ ਸਿਲੰਡਰ ਭਰ ਰਿਹਾ ਸੀ ਅਤੇ ਅਚਾਨਕ ਇਹ ਹਾਦਸਾ ਵਾਪਰ ਗਿਆ।
ਇਸ ਹਾਦਸੇ ਕਾਰਨ ਕਮਰੇ 'ਚ ਮੌਜੂਦ 4 ਲੋਕ ਇਸ ਦੀ ਲਪੇਟ ਵਿਚ ਆ ਗਏ। ਜ਼ਖਮੀਆਂ ਨੂੰ ਬਚਾਉਣ ਆਏ ਗੁਆਂਢ ਦੇ 4 ਹੋਰ ਲੋਕ ਇਸ ਹਾਦਸੇ ਵਿਚ ਝੁਲਸ ਗਏ। ਜਿਸ ਤੋਂ ਬਾਅਦ ਸਾਰਿਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਇਸ ਹਾਦਸੇ ਵਿਚ 3 ਬੱਚੇ, 3 ਔਰਤਾਂ ਅਤੇ 3 ਵਿਅਕਤੀ ਸ਼ਾਮਲ ਸਨ।
ਭਾਰਤੀ ਜਲ ਸੈਨਾ ਦਾ ਜਹਾਜ਼ ਸਮੁੰਦਰ 'ਚ ਡਿੱਗਿਆ, 2 ਅਧਿਕਾਰੀ ਲਾਪਤਾ
NEXT STORY