ਸਿਰਸਾ- ਗਰੀਬ ਪਰਿਵਾਰਾਂ ਲਈ ਸ਼ੁਰੂ ਕੀਤੀ ਗਈ ਸਸਤੇ ਗੈਸ ਸਿਲੰਡਰਾਂ ਦੀ ਯੋਜਨਾ 'ਤੇ ਖੁਰਾਕ ਅਤੇ ਸਪਲਾਈ ਵਿਭਾਗ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਭਾਗ ਨੇ ਬੇਨਤੀ ਕਰਨ ਵਾਲੇ ਪਰਿਵਾਰਾਂ ਦੇ ਫਾਰਮਾਂ ਦੀ ਵੈਰੀਫੀਕੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਯਾਨੀ ਕਿ ਹੁਣ ਬੀ. ਪੀ. ਐਲ. ਪਰਿਵਾਰਾਂ ਨੂੰ ਸਸਤੇ ਗੈਸ ਕਨੈਕਸ਼ਨ ਯੋਜਨਾ ਦਾ ਲਾਭ ਮਿਲ ਸਕੇਗਾ।
ਖੁਰਾਕ ਅਤੇ ਸਪਲਾਈ ਇੰਸਪੈਕਟਰ ਨਰਿੰਦਰ ਸਰਦਾਨਾ ਨੇ ਦੱਸਿਆ ਕਿ ਬੀ. ਪੀ. ਐਲ. ਪਰਿਵਾਰਾਂ ਨੂੰ ਸਸਤਾ ਗੈਸ ਕਨੈਕਸ਼ਨ ਦੇਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਬੇਨਤੀ ਕਰਨ ਲਈ ਬੀ. ਪੀ. ਐਲ. ਪਰਿਵਾਰਾਂ ਨੂੰ ਗੈਸ ਏਜੰਸੀ ਤੋਂ ਫਾਰਮ ਲੈ ਕੇ ਉਸ ਨੂੰ ਭਰਨਾ ਹੋਵੇਗਾ।
ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਖੁਰਾਕ ਅਤੇ ਸਪਲਾਈ ਵਿਭਾਗ ਵਲੋਂ ਐਪਲੀਕੇਸ਼ਨ ਦੀ ਵੈਰੀਫੀਕੇਸ਼ਨ ਕੀਤੀ ਜਾਵੇਗੀ। ਵੈਰੀਫੀਕੇਸ਼ਨ ਵਿਚ ਇਹ ਜਾਂਚ ਕੀਤੀ ਜਾਵੇਗੀ ਕਿ ਬਿਨੈਕਾਰ ਬੀ. ਪੀ. ਐਲ. ਦਾ ਹੈ ਜਾਂ ਨਹੀਂ। ਇਸ ਤੋਂ ਬਾਅਦ ਹੀ ਫਾਈਲ ਨੂੰ ਅੱਗੇ ਵਧਾਇਆ ਜਾਵੇਗਾ। ਬੀ. ਪੀ. ਐਲ. ਨਾਲ ਜੁੜੇ ਪਰਿਵਾਰ ਨੂੰ ਹੀ ਸਸਤੇ ਗੈਸ ਕਨੈਕਸ਼ਨ ਯੋਜਨਾ ਦਾ ਲਾਭ ਮਿਲੇਗਾ। ਨਰਿੰਦਰ ਸਰਦਾਨਾ ਨੇ ਦੱਸਿਆ ਕਿ ਅਜੇ ਤਕ 200 ਤੋਂ ਵਧ ਬਿਨੈਕਾਰਾਂ ਦੀ ਵੈਰੀਫੀਕੇਸ਼ਨ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਸਸਤੇ ਗੈਸ ਕਨੈਕਸ਼ਨ ਯੋਜਨਾ ਦੀ ਸ਼ੁਰੂਆਤ 5 ਜਨਵਰੀ ਤੋਂ ਕੀਤੀ ਹੈ।
ਬੀ. ਪੀ. ਐਲ. ਪਰਿਵਾਰ ਨੂੰ ਕਨੈਕਸ਼ਨ 'ਤੇ 1600 ਰੁਪਏ ਦੀ ਛੋਟ ਮਿਲੇਗੀ। ਬੀ. ਪੀ. ਐਲ. ਨਾਲ ਜੁੜੇ ਪਰਿਵਾਰਾਂ ਨੂੰ ਆਪਣੇ ਰਾਸ਼ਨ ਕਾਰਡ ਦੀ ਕਾਪੀ ਖੁਰਾਕ ਅਤੇ ਸਪਲਾਈ ਵਿਭਾਗ ਤੋਂ ਪੁਸ਼ਟੀ ਕਰਵਾਉਣੀ ਹੋਵੇਗੀ। ਇਸ ਤੋਂ ਬਾਅਦ ਰਾਸ਼ਨ ਕਾਰਡ ਦੀ ਫੋਟੋ ਕਾਪੀ, ਆਧਾਰ ਕਾਰਡ, ਬੈਂਕ ਅਕਾਊਂਟ, ਪਾਸਪੋਰਟ ਸਾਈਜ਼ ਫੋਟੋ ਨਾਲ ਗੈਸ ਏਜੰਸੀ 'ਤੇ ਕੋਲ ਜਾਵੇ। ਇੱਥੇ ਐਪਲੀਕੇਸ਼ਨ ਫਾਰਮ ਭਰਨ ਤੋਂ ਬਾਅਦ ਸਰਕਾਰ ਦੀ ਯੋਜਨਾ ਮੁਤਾਬਕ ਭੁਗਤਾਨ ਕਰ ਕੇ ਸਸਤਾ ਗੈਸ ਕਨੈਕਸ਼ਨ ਬੀ. ਪੀ. ਐਲ. ਪਰਿਵਾਰ ਨੂੰ ਮਿਲ ਸਕੇਗਾ।
ਦਿੱਲੀ 'ਚ ਹਰ ਦਿਨ ਗਾਇਬ ਹੁੰਦੇ ਹਨ 20 ਬੱਚੇ
NEXT STORY