ਨਵੀਂ ਦਿੱਲੀ- ਇਹ ਉਸ ਮਾਂ ਲਈ ਕਿੰਨਾ ਦੁਖਦਾਈ ਹੈ ਕਿ ਜੇਕਰ ਸਵੇਰੇ ਉਸ ਦਾ ਬੇਟਾ ਘਰ ਤੋਂ ਨਿਕਲਦਾ ਹੈ ਤਾਂ ਵਾਪਸ ਨਹੀਂ ਆਉਂਦਾ ਹੈ। ਰਾਸ਼ਟਰੀ ਰਾਜਧਾਨੀ 'ਚ ਇਸ ਦਰਦ ਚੋਂ ਹਜ਼ਾਰਾਂ ਮਾਵਾਂ ਲੜ ਰਹੀਆਂ ਹਨ। ਇਕ ਰਿਪੋਰਟ ਮੁਤਾਬਕ ਦਿੱਲੀ 'ਚ ਹਰ ਦਿਨ ਔਸਤਨ 20 ਬੱਚੇ ਗਾਇਬ ਹੋ ਜਾਂਦੇ ਹਨ। ਦਿੱਲੀ ਪੁਲਸ ਦੇ ਲੱਖ ਦਾਵਿਆਂ ਦੇ ਬਾਵਜੂਦ ਵੀ ਰਾਜਧਾਨੀ 'ਚ ਬੱਚਿਆਂ ਦੇ ਗਾਇਬ ਹੋਣ ਦੀ ਦਰ ਵੱਧ ਰਹੀ ਹੈ। ਇਸ ਸਾਲ ਹੁਣ ਤੱਕ 1120 ਬੱਚੇ ਗੁੰਮ ਹੋ ਚੁੱਕੇ ਹਨ। ਲੜਕਿਆਂ ਦੇ ਮੁਕਾਬਲੇ ਲੜਕੀਆਂ ਦੇ ਗੁੰਮ ਹੋਣ ਦੀ ਦਰ ਜ਼ਿਆਦਾ ਹੈ। ਪਿਛਲੇ ਸਾਲ 7572 ਬੱਚੇ ਗੁੰਮ ਹੋਏ ਸਨ ਜਿਨ੍ਹਾਂ 'ਚ 4166 ਲੜਕੀਆਂ ਸੀ। 2013 'ਚ 3686 ਬੱਚੇ ਗੁੰਮ ਹੋਏ ਸਨ।
ਗੋਆ 'ਚ ਜੀਂਸ, ਟੀ-ਸ਼ਰਟ ਪਹਿਨਣ 'ਤੇ ਲੱਗੀ ਰੋਕ
NEXT STORY