ਕਰਨਾਲ- ਹਰਿਆਣਾ ਦੇ ਮੁੰਡੇ ਹਰ ਵਾਰ ਕਿਸੇ ਗੋਰੀ ਮੇਮ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ। ਹਰਿਆਣਾ ਦੇ ਇਸ ਮੁੰਡੇ ਨੂੰ ਆਪਣੇ ਤੋਂ 15 ਸਾਲ ਵੱਡੀ ਮੇਮ ਨਾਲ ਪਿਆਰ ਹੋਇਆ। ਦੋਹਾਂ ਦਾ ਪਿਆਰ ਫੇਸਬੁੱਕ ਤੋਂ ਸ਼ੁਰੂ ਹੋਇਆ ਅਤੇ ਇਹ ਪਿਆਰ ਇਕ ਪਵਿੱਤਰ ਰਿਸ਼ਤੇ ਵਿਚ ਬੱਝ ਗਿਆ। ਦੋਹਾਂ ਨੇ ਮੰਦਰ ਵਿਚ ਵਿਆਹ ਕਰ ਲਿਆ। ਵੀਜ਼ੇ ਦੀ ਅੜਚਨ ਆਈ ਤਾਂ ਪਤਨੀ ਨੂੰ ਅਮਰੀਕਾ ਵਾਪਸ ਪਰਤਣਾ ਪਿਆ। ਉਸ ਦੀ ਇਕ ਬੇਟੀ ਵੀ ਹੈ ਜਿਸ ਨੂੰ ਦੇਖਣ ਲਈ ਉਹ ਤਰਸ ਰਿਹਾ ਹੈ। ਬਾਪ ਬਣ ਚੁੱਕਾ ਮੁਕੇਸ਼ ਹੁਣ ਬਸ ਸੋਸ਼ਲ ਮੀਡੀਆ 'ਤੇ ਆਪਣੀ ਬੇਟੀ ਦੀਆਂ ਤਸਵੀਰਾਂ ਦੇਖ-ਦੇਖ ਕੇ ਆਪਣੇ ਦਿਲ ਨੂੰ ਤਸੱਲੀ ਦੇ ਰਿਹਾ ਹੈ।
ਦਰਅਸਲ ਕਰਨਾਲ ਜ਼ਿਲੇ ਦੇ ਪੋਪੜੀ ਪਿੰਡ ਵਾਸੀ ਮੁਕੇਸ਼ ਨੂੰ ਅਮਰੀਕਾ ਅਤੇ ਭਾਰਤ ਦੋਹਾਂ ਦੇਸ਼ਾਂ ਤੋਂ ਵੀਜ਼ਾ ਨਹੀਂ ਮਿਲ ਰਿਹਾ ਹੈ। ਮੁਕੇਸ਼ ਨੇ ਫੇਸਬੁੱਕ 'ਤੇ ਅਮਰੀਕਾ ਦੇ ਕੈਲੀਫੋਰਨੀਆ ਦੀ ਰਹਿਣ ਵਾਲੀ ਏਡਰੀਯਾਨਾ ਨਾਂ ਦੀ ਲੜਕੀ ਨਾਲ ਦੋਸਤੀ ਕੀਤੀ। ਇਹ ਦੋਸਤੀ ਪਿਆਰ ਵਿਚ ਬਦਲ ਗਈ ਅਤੇ ਏਡਰੀਯਾਨਾ ਮੁਕੇਸ਼ ਨੂੰ ਭਾਰਤ ਮਿਲ ਆ ਗਈ।
ਭਾਰਤ ਆ ਕੇ 14 ਨਵੰਬਰ 2013 ਨੂੰ ਉਸ ਨੇ ਮੁਕੇਸ਼ ਨਾਲ ਵਿਆਹ ਕਰ ਲਿਆ। ਮਲਟੀਪਲ ਵੀਜ਼ਾ 'ਤੇ ਭਾਰਤ ਆਈ ਏਡਰੀਯਾਨਾ ਨੂੰ ਵਾਪਸ ਪਰਤਣਾ ਪਿਆ ਕਿਉਂਕਿ ਮਲਟੀਪਲ ਵੀਜ਼ਾ 'ਤੇ ਤੁਸੀਂ 6 ਮਹੀਨੇ ਤਕ ਹੀ ਭਾਰਤ 'ਚ ਰਹਿ ਸਕਦੇ ਹੋ, ਇਸ ਤੋਂ ਬਾਅਦ ਵਾਪਸ 6 ਮਹੀਨੇ ਲਈ ਆਪਣੇ ਦੇਸ਼ ਪਰਤਣਾ ਹੁੰਦਾ ਹੈ। ਅਮਰੀਕਾ 'ਚ ਏਡੀਯਾਨਾ ਨੇ 20 ਸਤੰਬਰ 2014 ਨੂੰ ਬੱਚੀ ਨੂੰ ਜਨਮ ਦਿੱਤਾ। ਉਸ ਨੇ ਉਸ ਦਾ ਨਾਂ ਏਨਾਯਾ ਰੱਖਿਆ। ਏਡੀਯਾਨਾ ਵੀ ਭਾਰਤ ਨਹੀਂ ਆ ਸਕਦੀ, ਕਿਉਂਕਿ ਅਜੇ ਤਕ ਉਸ ਦੀ ਬੱਚੀ ਦਾ ਪਾਸਪੋਰਟ ਨਹੀਂ ਬਣ ਸਕਿਆ ਹੈ। ਮੁਕੇਸ਼ ਨੂੰ ਵੀ ਅਮਰੀਕਾ ਅੰਬੈਸੀ ਤੋਂ ਵੀਜ਼ਾ ਨਹੀਂ ਮਿਲ ਰਿਹਾ ਹੈ, ਜਿਸ ਵਿਰੁੱਧ ਏਡੀਯਾਨਾ ਨੇ ਅਮਰੀਕਾ ਦੀ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਪਰ ਮਾਮਲਾ ਅਜੇ ਅੱਧ ਵਿਚ ਹੀ ਲਟਕਿਆ ਹੋਇਆ ਹੈ। ਮੁਕੇਸ਼ ਨੇ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਰੋਜ਼ ਵਟਸਐਪ 'ਤੇ ਦੇਖਦਾ ਹੈ ਅਤੇ ਉਸ ਦਾ ਪਰਿਵਾਰ ਵੀ ਉਸ ਦੀ ਬੇਟੀ ਨੂੰ ਦੇਖਣ ਲਈ ਤਰਸ ਰਿਹਾ ਹੈ।
ਮੱਧ ਪ੍ਰਦੇਸ਼ ਦੇ ਰਾਜਪਾਲ ਰਾਮਨਰੇਸ਼ ਯਾਦਵ ਦੇ ਬੇਟੇ ਸ਼ੈਲੇਸ਼ ਯਾਦਵ ਦੀ ਮੌਤ
NEXT STORY