ਨਵੀਂ ਦਿੱਲੀ- ਜੇਕਰ ਤੁਸੀਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟ ਆਪਣੇ ਮੋਬਾਈਲ ਫੋਨ 'ਤੇ ਪੜ੍ਹਨਾ ਚਾਹੁੰਦੇ ਹੋ ਤਾਂ ਦੇਰ ਨਾ ਕਰੋ। ਬਸ ਇਕ ਮਿਸਡ ਕਾਲ ਕਰੋ ਅਤੇ ਨਰਿੰਦਰ ਮੋਦੀ ਦੇ ਟਵੀਟ ਪੜ੍ਹੋ ਉਹ ਵੀ ਫਰੀ 'ਚ। ਬਸ ਇੰਨਾ ਹੀ ਨਹੀਂ ਕੁਝ ਸਰਕਾਰੀ ਵਿਭਾਗਾਂ ਦੇ ਟਵਿੱਟਰ 'ਤੇ ਜਾਰੀ ਸੰਦੇਸ਼ ਵੀ ਹੁਣ ਮੋਬਾਈਲ ਫੋਨ 'ਤੇ ਦੇਖਣ ਦੀ ਸਹੂਲਤ ਹੋਵੇਗੀ।
ਟਵਿੱਟਰ ਸੰਵਾਦ ਸੇਵਾ ਬਾਰੇ ਮੋਦੀ ਨੇ ਟਵਿੱਟਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਟਵੀਟ ਕਰ ਕੇ ਕਿਹਾ ਕਿ ਆਓ ਆਪਣਾ ਸੰਪਰਕ ਹੋਰ ਮਜ਼ਬੂਤ ਕਰੋ ਅਤੇ 011 3006 3006 'ਤੇ ਮਿਸਡ ਕਾਲ ਕਰੋ ਤੇ ਉਨ੍ਹਾਂ ਦੇ ਟਵੀਟ ਐਸ. ਐਮ. ਐਸ. ਜ਼ਰੀਏ ਆਪਣੇ ਮੋਬਾਈਲ 'ਤੇ ਪਾਉ। ਇਸ ਟਵਿੱਟਰ ਸੰਵਾਦ ਸੇਵਾ ਜ਼ਰੀਏ ਮੋਦੀ ਤੋਂ ਇਲਾਵਾ ਵਿਦੇਸ਼ ਮੰਤਰਾਲੇ, ਬੈਂਗਲੂਰ ਸਿਟੀ ਪੁਲਸ ਅਤੇ ਗੁਜਰਾਤ, ਕਰਨਾਟਕ, ਤੇਲੰਗਾਨਾ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਬਿਹਾਰ ਦੇ ਮੁੱਖ ਮੰਤਰੀਆਂ ਦੇ ਟਵੀਟ ਸ਼ਾਮਲ ਹਨ।
ਇਹ ਕੰਮ ਇਕ ਨਵੀਂ ਸੇਵਾ 'ਟਵਿੱਟਰ ਸੰਵਾਦ' ਦੇ ਸ਼ੁਰੂ ਹੋਣ ਤੋਂ ਸੰਭਵ ਹੋ ਸਕਿਆ ਹੈ। ਇਹ ਪਹਿਲ ਸਰਕਾਰ ਦੇ ਡਿਜ਼ੀਟਲ ਇੰਡੀਆ ਮੁਹਿੰਮ ਅਧੀਨ ਕੀਤੀ ਗਈ ਹੈ ਅਤੇ ਭਾਰਤ ਸਰਕਾਰ ਨੇ ਟਵਿੱਟਰ ਦੇ ਸਹਿਯੋਗ ਨਾਲ ਇਹ ਸੇਵਾ ਸ਼ੁਰੂ ਕੀਤੀ ਹੈ। ਟਵਿੱਟਰ ਦੇ ਵੈਸ਼ਵਿਕ ਸੀ. ਈ. ਓ. ਡਿਕ ਕਾਸਟੋਲੋ ਨੇ ਇਸ ਸੇਵਾ ਦੀ ਸ਼ੁਰੂਆਤ ਕੀਤੀ। ਕਾਸਟੋਲੋ ਇਸ ਸਮੇਂ ਭਾਰਤ ਦੀ ਆਪਣੀ ਪਹਿਲੀ ਯਾਤਰਾ 'ਤੇ ਇੱਥੇ ਹਨ ਅਤੇ ਬੀਤੇ ਮੰਗਲਵਾਰ ਨੂੰ ਉਨ੍ਹਾਂ ਨੇ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ, ਜਿਸ ਵਿਚ ਉਨ੍ਹਾਂ ਨੇ ਆਪਸੀ ਸਹਿਯੋਗ ਦੇ ਵੱਖ-ਵੱਖ ਖੇਤਰਾਂ ਬਾਰੇ ਚਰਚਾ ਕੀਤੀ।
1984 ਦੰਗੇ : ਟਾਈਟਲਰ ਨੂੰ ਸੀ. ਬੀ. ਆਈ. ਵਲੋਂ ਮਿਲੀ ਕਲੀਨ ਚਿੱਟ (ਵੀਡੀਓ)
NEXT STORY