ਨਵੀਂ ਦਿੱਲੀ(ਭਾਸ਼ਾ)-ਬਾਜ਼ਾਰ ਰੈਗੂਲੇਟਰੀ ਸੇਬੀ ਦੇ ਨਵੇਂ ਸਖਤ ਖੁਲਾਸਾ ਨਿਯਮਾਂ ਤਹਿਤ ਸੂਚੀਬੱਧ ਕੰਪਨੀਆਂ ਨੂੰ ਆਪਣੇ ਕਾਰਜਕਾਰੀਆਂ ਵਲੋਂ ਕਿਸੇ ਤਰ੍ਹਾਂ ਦੀ ਧੋਖਾਦੇਹੀ ਅਤੇ ਇਸਦੇ ਵਿੱਤੀ ਅਸਰ ਦੀ ਬਿਊਰੇਵਾਰ ਵਿਸ਼ੇਸ਼ ਜਾਣਕਾਰੀ ਸ਼ੇਅਰ ਬਾਜ਼ਾਰਾਂ ਨੂੰ ਉਪਲਬਧ ਕਰਵਾਉਣੀ ਹੋਵੇਗੀ। ਸੇਬੀ ਦੇ ਨਿਦੇਸ਼ਕ ਮੰਡਲ ਨੇ ਖੁਲਾਸਾ ਨਿਯਮਾਂ ਵਿਚ ਬਦਲਾਵਾਂ ਨੂੰ ਮਨਜ਼ੂਰੀ ਦਿੱਤੀ ਹੈ ਤਾਂ ਜੋ ਉਨ੍ਹਾਂ ਨੂੰ ਮਜ਼ਬੂਤ ਬਣਾਇਆ ਜਾ ਸਕੇ। ਨਵੇਂ ਨਿਯਮਾਂ ਤਹਿਤ ਕੰਪਨੀ ਨੂੰ ਧੋਖਾਦੇਹੀ, ਪ੍ਰਮੁੱਖ ਪ੍ਰਬੰਧਕੀ ਵਿਅਕਤੀ (ਕੇ. ਐੱਮ. ਪੀ.) ਦੀ ਗ੍ਰਿਫਤਾਰੀ ਜਾਂ ਉਸਦੀ ਭੁੱਲ ਦਾ ਕੋਈ ਵੀ ਮਾਮਲਾ ਹੋਣ 'ਤੇ ਉਸਦਾ ਅਨੁਮਾਨਤ ਅਸਰ, ਇਸ ਵਿਚ ਸ਼ਾਮਲ ਲੋਕਾਂ ਆਦਿ ਦੀ ਤੁਰੰਤ ਜਾਣਕਾਰੀ ਸ਼ੇਅਰ ਬਾਜ਼ਾਰਾਂ ਨੂੰ ਦੇਣੀ ਹੋਵੇਗੀ। ਸੇਬੀ ਨੇ ਇਨ੍ਹਾਂ ਸਖਤ ਨਿਯਮਾਂ ਨਾਲ ਸੂਚੀਬੱਧ ਕੰਪਨੀਆਂ ਵਲੋਂ ਬਾਜ਼ਾਰ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਸੂਚਨਾਵਾਂ ਨੂੰ ਚੋਣਵੇਂ ਤੌਰ 'ਤੇ ਲੀਕ ਕਰਨ 'ਤੇ ਲੀਕ ਲੱਗੇਗੀ। ਇਸ ਨਾਲ ਹੀ ਨਿਵੇਸ਼ਕਾਂ ਦੇ ਹਿੱਤਾਂ ਦੀ ਰੱਖਿਆ ਹੋਵੇਗੀ।
ਕੱਚਾ ਤੇਲ 50. 92 ਡਾਲਰ ਪ੍ਰਤੀ ਬੈਰਲ।
NEXT STORY