ਮੁੰਬਈ- ਫਿਲਮ 'ਧਰਮ ਸੰਕਟ' ਦੇ ਨਿਰਮਾਤਾ ਅਤੇ ਮੁੱਖ ਕਲਾਕਾਰ ਪਰੇਸ਼ ਰਾਵਲ ਨੇ ਹਾਲ ਹੀ 'ਚ ਕਿਹਾ ਸੀ ਕਿ ਫਿਲਮ ਸਟਰੀਫਿਕੇਸ਼ਨ ਦੀ ਪ੍ਰਕਿਰਿਆ 'ਚ ਮੁਸਲਿਮ, ਮੌਲਵੀ ਅਤੇ ਹਿੰਦੂ ਪੰਡਿਤ ਵੀ ਸ਼ਾਮਲ ਹੁੰਦੇ ਹਨ। ਦੋਵੇਂ ਹੀ ਭਾਈਚਾਰੇ ਦੇ ਗੁਰੂ ਫਿਲਮਾਂ ਨੂੰ 'ਯੂ' ਅਤੇ 'ਏ' ਸਰਟੀਫਿਕੇਟ ਦੇਣ ਨਾਲ ਹੀ ਇਤਰਾਜ਼ਯੋਗ ਦ੍ਰਿਸ਼ਾਂ ਨੂੰ ਰੱਖਣ ਅਤੇ ਹਟਾਉਣ ਦੀ ਗੱਲ ਤੈਅ ਕਰਦੇ ਹਨ। ਇਸ ਗੱਲ ਨੂੰ ਸੈਂਸਰ ਬੋਕਡ ਦੇ ਸੀ. ਈ. ਓ ਸ਼ਰਵਣ ਕਾਮਰ ਨੇ ਸਿਰੇ ਤੋਂ ਰੱਦ ਕੀਤਾ ਹੈ। ਉਨ੍ਹਾਂ ਨੇ ਇਕ ਬਿਆਨ 'ਚ ਕਿਹਾ, ''ਮੈਂ ਤੁਹਾਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਸਾਡੇ ਪੱਧਰ 'ਤੇ ਅਜਿਹਾ ਕਦੇ ਵੀ ਨਹੀਂ ਹੋਇਆ ਹੈ। ਇਹ ਇਕ ਐਕਜਾਮਿੰਗ ਕਮੇਟੀ ਸੀ ਜੋ ਇਹ ਤੈਅ ਕਰਦੀ ਹੈ ਕਿ ਕਿਸ ਫਿਲਮ ਨੂੰ 'ਯੂ' ਅਤੇ 'ਏ' ਸਰਟੀਫਿਕੇਟ ਦਿੱਤਾ ਜਾਵੇ।'' ਇਸ ਤਰੀਕੇ ਨੂੰ ਹੀ ਬੋਰਡ ਦੇ ਮੁਖੀ ਪਹਿਲਾਜ ਨਿਹਲਾਨੀ ਵਲੋਂ ਸਵੀਕਾਰ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਨਿਯਮਾਂ ਦੇ ਅਧੀਨ ਨਿਯਮ 40 (4) (ਸੀ) ਦੇ ਅਧੀਨ ਚੇਅਰਮੈਨ ਨੂੰ ਉਨ੍ਹਾਂ ਸਾਰੇ ਮੁੱਦਿਆਂ 'ਤੇ ਮਾਹਿਰਾਂ ਦੀ ਰਾਏ ਲੈਣੀ ਹੁੰਦੀ ਹੈ ਜੋ ਵਿਸ਼ੇ ਸੁਰੱਖਿਆ, ਵਿਦੇਸ਼ੀ ਰਿਸ਼ਤੇ, ਕਿਸੇ ਧਰਮ ਵਿਸ਼ੇਸ਼, ਭਾਈਚਾਰੇ ਨਾਲ ਸੰਬੰਧਤ ਹੁੰਦੇ ਹਨ। ਇਸ ਲਈ ਕਿਸੇ ਵੀ ਮੌਲਵੀ ਅਤੇ ਪੰਡਿਤ ਨੂੰ ਨਹੀਂ ਬੁਲਾਇਆ ਗਿਆ। ਪ੍ਰੋਡਿਊਸਰ ਸੱਜਦ ਚੁਨਾਲਾਲ ਜਿਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਸ੍ਰਕੀਨਿੰਗ 'ਚ ਧਰਮ ਮੁਖੀ ਨੇਤਾਵਾਂ ਨੂੰ ਵੀ ਬੁਲਾਇਆ ਗਿਆ ਸੀ ਹੁਣ ਇਸ ਮੁੱਦੇ 'ਤੇ ਗੱਲ ਨੂੰ ਮਨ੍ਹਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, ''ਮੈਨੂੰ ਸਿਰਫ ਇੰਨਾ ਹੀ ਪਤਾ ਹੈ ਕਿ ਸਾਨੂੰ ਕੁਝ ਕੱਟਸ ਹਟਾਉਣ ਲਈ ਕਿਹਾ ਗਿਆ ਸੀ ਅਤੇ ਅਸੀਂ ਉਹ ਕੀਤਾ।''
ਟੀਮ ਇੰਡੀਆ ਦੀ ਹਾਰ 'ਤੇ ਰਾਮ ਗੋਪਾਲ ਵਰਮਾ ਨੇ ਕੀਤੇ ਸ਼ਰਮਨਾਕ ਟਵੀਟ (ਦੇਖੋ ਤਸਵੀਰਾਂ)
NEXT STORY