ਨਵੀਂ ਦਿੱਲੀ- ਭਾਰਤ ਨੂੰ ਆਸਟ੍ਰੇਲੀਆ ਤੋਂ ਮਿਲੀ ਹਾਰ 'ਤੇ ਸਾਰਾ ਦੇਸ਼ ਸਦਮੇ ਵਿਚ ਹੈ। ਪਿਛਲੀ ਵਾਰ ਦਾ ਵਿਸ਼ਵ ਜੇਤੂ ਭਾਰਤ ਹੁਣ ਵਿਸ਼ਵ ਕੱਪ ਦੀ ਦੌੜ 'ਚੋਂ ਬਾਹਰ ਹੋ ਚੁੱਕਾ ਹੈ। ਅਜਿਹੇ ਵਿਚ ਭਾਰਤ ਦੀ ਇਸ ਹਾਰ ਨੂੰ ਲੈ ਕੇ ਇਕ ਤੋਂ ਬਾਅਦ ਇਕ ਟਵੀਟ ਟਵਿਟਰ 'ਤੇ ਛਾਏ ਹੋਏ ਹਨ। ਪਰ ਇਨ੍ਹਾਂ ਟਵੀਟਸ ਵਿਚਾਲੇ ਸਭ ਤੋਂ ਵੱਧ ਹੈਰਾਨ ਕਰਨ ਵਾਲੇ ਟਵੀਟ ਬਾਲੀਵੁੱਡ ਡਾਇਰੈਕਟਰ ਰਾਮ ਗੋਪਾਲ ਵਰਮਾ ਦੇ ਹਨ।
ਭਾਰਤ ਦੀ ਬੁਰੀ ਹਾਰ ਦੇ ਤੁਰੰਤ ਬਾਅਦ ਹੀ ਰਾਮ ਗੋਪਾਲ ਵਰਮਾ ਨੇ ਟਵੀਟ ਕੀਤਾ ਕਿ ਭਾਰਤ ਦੀ ਇਸ ਨਿਰਾਸ਼ਾਜਨਕ ਹਾਰ ਕਾਰਨ ਉਹ ਬੇਹੱਦ ਖੁਸ਼ ਹਨ ਕਿਉਂਕਿ ਉਸ ਨੂੰ ਕ੍ਰਿਕਟ ਤੋਂ ਨਫਰਤ ਹੈ ਤੇ ਜੇਕਰ ਇਸ ਦੁਨੀਆ 'ਚ ਕੋਈ ਅਜਿਹੀ ਚੀਜ਼ ਹੈ, ਜਿਸ ਨਾਲ ਉਹ ਕ੍ਰਿਕਟ ਤੋਂ ਵੱਧ ਨਫਰਤ ਕਰਦੇ ਹਨ ਤਾਂ ਉਹ ਹੈ ਕ੍ਰਿਕਟ ਪ੍ਰੇਮੀ। ਰਾਮ ਗੋਪਾਲ ਵਰਮਾ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਵਿਵਾਦਾਂ ਨਾਲ ਭਰੇ ਟਵੀਟ ਕਰ ਚੁੱਕੇ ਹਨ।
ਕੈਂਸਰ ਤੋਂ ਬਚਣ ਲਈ ਸਰਜਰੀ ਕਰਵਾਏਗੀ ਕੇਲੀ
NEXT STORY