ਮੁੰਬਈ- ਸਰਕਾਰ ਨੇ ਛੋਟੇ ਸ਼ਹਿਰਾਂ ਅਤੇ ਕਸਬਿਆਂ ਤੱਕ ਐੱਫ.ਐੱਮ. ਰੇਡੀਓ ਦੀਆਂ ਸੇਵਾਵਾਂ ਪਹੁੰਚਾਉਣ ਦੀ ਯੋਜਨਾ ਬਣਾਈ ਹੈ ਜਿਸ ਦੇ ਲਈ ਉਹ ਅਗਲੇ ਦੋ ਸਾਲਾਂ 'ਚ ਇਸ ਤਰ੍ਹਾਂ ਦੇ ਸਥਾਨਾਂ 'ਤੇ ਸੈਂਕੜੇ ਰੇਡੀਓ ਸਟੇਸ਼ਨ ਖੋਲ੍ਹੇਗੀ। ਸੂਚਨਾ ਅਤੇ ਪ੍ਰਸਾਰਣ ਮੰਤਰੀ ਰਾਜਿਆਵਰਧਨ ਰਾਠੌੜ ਨੇ ਇਹ ਜਾਣਕਾਰੀ ਦਿੱਤੀ ਹੈ।
ਫਿੱਕੀ-ਫ੍ਰੇਮਸ 2015 ਦੇ ਪੂਰਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਸੀਂ ਸ਼ੁਰੂਆਤ 'ਚ 315 ਸ਼ਹਿਰਾਂ ਦੇ ਨਾਲ ਤੀਜੇ ਪੜਾਅ ਦੀ ਨੀਲਾਮੀ ਸ਼ੁਰੂ ਕਰਨ ਵਾਲੇ ਹਾਂ ਪਰ ਅਸੀਂ ਹੋਰ ਕਈ ਥਾਵਾਂ 'ਤੇ ਜਾਵਾਂਗੇ। ਸ਼ਾਇਦ 2 ਸਾਲ 'ਚ ਲਗਭਗ 900 ਸ਼ਹਿਰਾਂ 'ਚ ਵੱਖ-ਵੱਖ ਐੱਫ.ਐੱਮ. ਰੇਡੀਓ ਸਟੇਸ਼ਨ ਖੁੱਲ੍ਹ ਸਕਦੇ ਹਨ।
ਖੇਤੀ ਮੰਤਰਾਲਾ ਨੇ 500 ਕਰੋੜ ਰੁਪਏ ਦੇ ਮੁੱਲ ਸਥਿਰੀਕਰਨ ਫੰਡ ਨੂੰ ਦਿੱਤੀ ਮਨਜ਼ੂਰੀ
NEXT STORY